ਬੈਂਗਲੁਰੂ ਪੁਲਸ ਨੇ KSCA ਤੇ ਫ੍ਰੈਂਚਾਇਜ਼ੀਆਂ ਨੂੰ ਨੋਟਿਸ ਭੇਜਿਆ
Tuesday, Nov 19, 2019 - 11:21 PM (IST)

ਬੈਂਗਲੁਰੂ— ਕਰਨਾਟਕ ਪ੍ਰੀਮੀਅਰ ਲੀਗ (ਕੇ. ਪੀ. ਐੱਲ.) ਸਪਾਟ ਫਿਕਸਿੰਗ ਮਾਮਲੇ ਵਿਚ ਬੈਂਗਲੁਰੂ ਪੁਲਸ ਨੇ ਮੰਗਲਵਾਰ ਨੂੰ ਕਰਨਾਟਕ ਕ੍ਰਿਕਟ ਰਾਜ ਸੰਘ (ਕੇ. ਐੱਸ. ਸੀ. ਏ.) ਅਤੇ ਫ੍ਰੈਂਚਾਇਜ਼ੀਆਂ ਨੂੰ ਨੋਟਿਸ ਭੇਜ ਕੇ ਜਵਾਬ ਤਲਬ ਕੀਤਾ ਹੈ। ਨੋਟਿਸ ਵਿਚ 18 ਸਵਾਲ ਪੁੱਛੇ ਗਏ ਹਨ ਅਤੇ ਪੁਲਸ ਨੇ ਕੇ. ਐੱਸ. ਸੀ. ਏ. ਅਤੇ ਸਾਰੀਆਂ ਫ੍ਰੈਂਚਾਇਜ਼ੀਆਂ ਨੂੰ ਤੈਅ ਸਮੇਂ 'ਤੇ ਜਵਾਬ ਦੇਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਨੇ ਬੇਲਾਰੀ ਟੀਮ ਦੇ ਕਪਤਾਨ ਸੀ. ਐੱਮ. ਗੌਤਮ ਅਤੇ ਅਬਰਾਰ ਕਾਜ਼ੀ ਨੂੰ ਗ੍ਰਿਫਤਾਰ ਕੀਤਾ ਸੀ। ਦੋਵੇਂ ਕ੍ਰਿਕਟਰਾਂ 'ਤੇ ਇਸ ਸਾਲ ਹੁਬਲੀ ਅਤੇ ਬੇਲਾਰੀ ਵਿਚਾਲੇ ਹੋਏ ਕੇ.ਪੀ. ਐੱਲ. ਦੇ ਫਾਈਨਲ ਮੁਕਾਬਲੇ ਵਿਚ ਸਪਾਟ ਫਿਕਸਿੰਗ ਵਿਚ ਸ਼ਾਮਲ ਹੋਣ ਦਾ ਦੋਸ਼ ਹੈ।