ਫਿਟਨੈਸ ਪਰੀਖਿਆ ਲਈ ਅਨੁਸ਼ਕਾ ਨਾਲ ਬੈਂਗਲੁਰੂ ਰਵਾਨਾ ਹੋਏ ਕੋਹਲੀ

Tuesday, Jun 12, 2018 - 07:59 PM (IST)

ਨਵੀਂ ਦਿੱਲੀ— ਗਰਦਨ 'ਚ ਦਰਦ ਰਹਿਣ ਦੇ ਬਾਵਜੂਦ ਵੀ ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਫਿਟਨੈਸ ਟੈਸਟ ਦੇਣ ਲਈ ਤਿਆਰ ਸੀ। ਉਹ ਟੈਸਟ ਦੀਆਂ ਤਿਆਰੀਆਂ 'ਚ  ਕਾਫੀ ਸਮਾਂ ਬਿਤਾ ਰਹੇ ਹਨ। ਉਹ 15 ਜੂਨ ਨੂੰ ਫਿਟਨੈਸ ਟੈਸਟ ਦੇਣ ਲਈ ਆਪਣੀ ਪਤਨੀ ਅਨੁਸ਼ਕਾ ਦੇ ਨਾਲ ਬੈਂਗਲੁਰੂ ਦੇ ਲਈ ਰਵਾਨਾ ਹੋਏ। ਇਸ ਦੌਰਾਨ ਉਸ ਨੇ ਮੁੰਬਈ ਏਅਰਪੋਰਟ ਦੇਖਿਆ ਗਿਆ। ਕਈ ਦਿਨਾਂ ਤੋਂ ਵਿਰਾਟ ਆਪਣੇ ਸ਼ਰੀਰ ਨੂੰ ਟੈਸਟ ਦੇ ਕਾਬਿਲ ਬਣਾ ਰਹੇ ਸਨ ਪਰ ਗਰਦਨ 'ਚ ਸੱਟ ਦੇ ਕਾਰਨ ਉਸ ਦੀ ਇੰਗਲੈਂਡ ਦੌਰੇ ਦੀਆਂ ਤਿਆਰੀਆਂ ਨੂੰ ਝਟਕਾ ਲੱਗਿਆ ਹੈ ਅਤੇ ਉਹ ਇੰਗਲਿਸ਼ ਕਾਊਂਟੀ ਸਰਕਿਟ 'ਚ ਵੀ ਨਹੀਂ ਖੇਡ ਸਕਿਆ।
ਇੰਗਲੈਂਡ ਦੌਰੇ 'ਚ ਕੋਹਲੀ ਨੂੰ ਫਿਟਨੈਸ ਟੈਸਟ 'ਚ ਪਾਸ ਹੋਣਾ ਜਰੂਰੀ

PunjabKesari
ਭਾਰਤ ਦੇ ਕਪਤਾਨ ਦੇ ਫਿਟਨੈਸ ਟੈਸਟ ਇਕ ਮਹਾਸੰਗਰਮ ਦੀ ਤਰ੍ਹਾਂ ਹੀ ਹੈ। ਇਸ ਟੈਸਟ ਤੋਂ ਬਾਅਦ ਉਸ ਨੇ ਬ੍ਰਿਟੇਨ ਦੇ ਸੀਮਿਤ ਓਵਰਾਂ ਦੇ ਸ਼ੁਰੂਆਤੀ ਸੈਸ਼ਨ 'ਚ ਉਸ ਦੀ ਉਪਲੱਬਧੀ ਦੀ ਪੁਸ਼ਟੀ ਹੋ ਸਕੇਗੀ। ਇਸ ਦੌਰੇ ਦੀ ਸ਼ੁਰੂਆਤ ਜੂਨ ਦੇ ਆਖਰੀ ਹਫਤੇ 'ਚ ਆਇਰਲੈਂਡ ਖਿਲਾਫ ਦੋ ਟੀ-20 ਕੌਮਾਂਤਰੀ ਮੈਚਾਂ ਦੇ ਨਾਲ ਹੋਵੇਗੀ। ਕੋਹਲੀ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
2014 'ਚ ਵਿਰਾਟ ਦਾ ਇੰਗਲੈਂਡ ਦੌਰਾ ਕਾਫੀ ਸਮੇਂ ਤੱਕ ਖਰਾਬ ਸਾਬਤ ਹੋਇਆ। ਪਰ ਇਸ ਵਾਰ ਉਸ ਨੇ ਫਿਟਨੈਸ ਟੈਸਟ ਪਾਸ ਕਰਨ ਲਈ ਕਾਫੀ ਮਿਹਨਤ ਕੀਤੀ। ਉਹ ਆਪਣੀਆਂ ਗਲਤੀਆਂ ਨੂੰ ਸੁਧਾਰਨ ਲਈ ਬਹੁਤ ਉਤਸ਼ਾਹਿਤ ਹਨ। ਉਸਦਾ ਮੰਨਣਾ ਹੈ ਕਿ 1 ਅਗਸਤ ਤੋਂ ਭਾਰਤ ਨੂੰ ਇੰਗਲੈਂਡ ਦੇ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਆਇਰਲੈਂਡ ਦੇ ਨਾਲ 2 ਟੀ-20, ਇੰਗਲੈਂਡ ਖਿਲਾਫ 3 ਵਨ ਡੇ ਅਤੇ 3 ਟੀ-20 ਮੈਚ ਖੇਡਣ ਹਨ।
ਯੋ-ਯੋ ਟੈਸਟ ਸ਼ਮੀ ਅਤੇ ਸੈਮਸਨ ਲਈ ਬਣਿਆ ਅਭਿਸ਼ਾਪ


ਯੋ-ਯੋ ਟੈਸਟ ਪਾਸ ਕਰਨਾ ਪਲੇਅਰਾਂ ਲਈ ਕਾਫੀ ਮੁਸ਼ਕਲ ਹੋਵੇਗਾ। ਜਿਸ ਦੇ ਕਾਰਨ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਬੈਂਗਲੁਰੂ ਦੀ ਨੈਸ਼ਨਲ ਐਕੇਜ਼ਮੀ 'ਚ ਫੇਲ ਹੋ ਗਏ। ਅਤੇ ਉਸ ਨੂੰ ਅਫਗਾਨਿਸਤਾਨ ਖਿਲਾਫ ਇਸ ਇਤਿਹਾਸਕ ਟੈਸਟ ਤੋਂ ਬਾਹਰ ਹੋਣਾ ਪਿਆ ਹੈ। ਇਸ ਤੋਂ ਇਲਾਵਾ ਟੈਸਟ 'ਚ ਫੇਲ ਹੋਣ ਦਾ ਕਾਰਨ ਨੌਜਵਾਨ ਸੰਜੂ ਸੈਮਸਨ ਨੂੰ ਵੀ ਇੰਗਲੈਂਡ ਜਾਣ ਵਾਲੀ ਭਾਰਤ-ਏ ਟੀਮ ਤੋਂ ਬਾਹਰ ਹੋ ਗਏ।
ਯੋ-ਯੋ ਟੈਸਟ ਨੂੰ ਪੰਡਯਾ-ਨਾਇਰ ਨੇ ਮਿਹਨਤ ਨਾਲ ਕੀਤਾ ਪਾਸ

PunjabKesari

ਭਾਰਤੀ ਟੀਮ 'ਚ ਯੋ-ਯੋ ਟੈਸਟ ਪਾਸ ਕਰਨ ਦਾ ਮੌਜੂਦਾ ਰਿਕਾਰਡ ਹੁਣ ਤੱਕ 16.1 ਰਿਹਾ ਹੈ। ਜੋ ਖਿਡਾਰੀ ਲਈ ਉਸ ਦਾ ਫਿਟਨੈਸ ਦਾ ਵਿਸਲੇਸ਼ਣ ਕਰਦਾ ਹੈ। ਬੀ.ਸੀ.ਸੀ.ਆਈ. ਦੇ ਅਨੁਸਾਰ ਕਰੁਣ ਨਾਇਰ ਅਤੇ ਹਾਰਦਿਕ ਪੰਡਯਾ ਯੋ-ਯੋ ਟੈਸਟ 'ਚ ਦੋ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਪੀ ਸਨ ਜਿਸ ਦਾ ਸਕੋਰ 18 ਤੋਂ ਜ਼ਿਆਦਾ ਸੀ।
ਫਿਟਨੈਸ ਟੈਸਟ ਪਾਸ ਕਰ ਸਕਣਗੇ ਕੋਹਲੀ?

PunjabKesari
ਕਪਤਾਨ ਕੋਹਲੀ ਨੇ ਫਿਟਨੈਸ ਟੈਸਟ ਟੈਸਟ ਪਾਸ ਕਰਨ ਲਈ ਕਾਫੀ ਸਮੇਂ ਤੋਂ ਤਿਆਰੀਆਂ ਕੀਤੀਆਂ ਹਨ। ਪਰ ਟੈਸਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਪਾਸ ਹੋ ਸਕਣਗੇ ਜਾ ਨਹੀਂ। ਉਸ ਨੇ ਭਾਰਤੀ ਟੀਮ ਵਲੋਂ ਖੇਡੇ ਗਏ ਕੁਲ 95 ਕੌਮਾਂਤਰੀ ਮੈਚਾਂ 'ਚ 76 'ਚੋਂ ਉਹ ਟੀਮ ਦਾ ਹਿੱਸਾ ਰਹੇ ਹਨ। ਇਸ ਦੌਰਾਨ ਕੋਹਲੀ ਨੇ 25 ਟੈਸਟ, 37 ਇਕ ਰੋਜ਼ਾ ਮੈਚਾਂ ਤੋਂ ਇਲਾਵਾ 14 ਟੀ-20 ਮੈਚ ਖੇਡੇ ਹਨ। ਪਿਛਲੇ ਇਕ ਸਾਲ 'ਚ ਤਾਂ ਕੋਹਲੀ ਭਾਰਤੀ ਟੀਮ ਵਲੋਂ ਖੇਡੇ ਗਏ ਸਾਰੇ 9 ਟੈਸਟ ਮੈਚਾਂ 'ਚ ਟੀਮ ਦਾ ਹਿੱਸਾ ਰਹੇ ਹਨ। ਇਸ ਤੋਂ ਇਲਾਵਾ ਇਸ ਅਵਿਧੀ 'ਚ ਹੋਏ 32 ਇਕ ਰੋਜ਼ਾ ਮੈਚਾਂ 'ਚੋਂ 29 ਮੈਚਾਂ 'ਚ ਟੀਮ ਦਾ ਹਿੱਸਾ ਰਹੇ ਅਤੇ ਨਾਲ ਹੀ ਇਸ ਦੌਰਾਨ ਸਭ ਤੋਂ ਜ਼ਿਆਦਾ ਮੈਚ ਖੇਡਣ ਦੇ ਮਾਮਲੇ 'ਚ ਕੋਹਲੀ ਸਿਰਫ ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ ਤੋਂ ਪਿੱਛੇ ਹਨ। ਇਨ੍ਹਾਂ ਦੋਨਾਂ ਨੇ 48 ਕੌਮਾਂਤਰੀ ਮੈਚ ਖੇਡੇ ਹਨ, ਜਦਕਿ ਵਿਰਾਟ 47 ਮੈਚਾਂ ਦਾ ਹਿੱਸਾ ਰਹੇ ਹਨ। ਵਿਰਾਟ ਨੇ ਇਨ੍ਹਾਂ ਕੌਮਾਂਤਰੀ ਮੈਚਾਂ ਤੋਂ ਇਲਾਵਾ ਪਿਛਲੇ ਦੋ ਸਾਲਾਂ 'ਚ ਆਈ.ਪੀ.ਐੱਲ. ਦੇ ਤਿੰਨ ਸੀਜ਼ਨ 'ਚ 40 ਮੈਚ ਖੇਡੇ ਹਨ।


Related News