BAN vs PAK : ਬੰਗਲਾਦੇਸ਼ ਵਿਰੁੱਧ ਪਾਕਿਸਤਾਨ ਦੀ ਸਥਿਤੀ ਮਜ਼ਬੂਤ

02/10/2020 1:58:42 AM

ਰਾਵਲਪਿੰਡੀ- ਨਸੀਮ ਸ਼ਾਹ (26 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪਾਕਿਸਤਾਨ ਨੇ ਪਹਿਲੇ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ ਦਿਨ ਦੀ ਖੇਡ ਖਤਮ ਹੋਣ ਤੱਕ ਬੰਗਲਾਦੇਸ਼ ਨੂੰ ਦੂਜੀ ਪਾਰੀ ਵਿਚ 6 ਵਿਕਟਾਂ 'ਤੇ 126 ਦੌੜਾਂ 'ਤੇ ਰੋਕ ਕੇ ਮੁਕਾਬਲੇ ਵਿਚ ਆਪਣੀ ਸਥਿਤੀ ਬੇਹੱਦ ਮਜ਼ਬੂਤ ਕਰ ਲਈ।  ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬਾਬਰ ਦੀਆਂ 143 ਦੌੜਾਂ, ਸ਼ਾਨ ਮਸੂਦ ਦੀਆਂ 100 ਦੌੜਾਂ, ਹੈਰਿਸ ਸੋਹੇਲ 74 ਅਤੇ ਮਸੂਦ ਦੀਆਂ 65 ਦੌੜਾਂ ਨਾਲ ਪਹਿਲੀ ਪਾਰ ਵਿਚ 445 ਦੌੜਾਂ ਬਣਾ ਕੇ 212 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕੀਤੀ।

PunjabKesari
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਐਤਵਾਰ ਨੂੰ ਬੰਗਾਲਦੇਸ਼ ਵਿਰੁੱਧ ਪਹਿਲੇ ਟੈਸਟ ਮੈਚ ਦੌਰਾਨ ਟੈਸਟ ਕ੍ਰਿਕਟ ਵਿਚ ਹੈਟ੍ਰਿਕ ਲੈਣ ਵਾਲਾ ਦੁਨੀਆ ਦਾ ਸਭ ਤੋਂ ਨੌਜਵਾਨ ਗੇਂਦਬਾਜ਼ ਬਣ ਗਿਆ।  16 ਸਾਲਾ ਨਸੀਮ ਨੇ ਬੰਗਲਾਦੇਸ਼ ਦੇ ਨਜਮੁਲ ਹੁਸੈਨ ਸ਼ਾਂਤੋ (37), ਤਾਏਜੁਲ ਇਸਲਾਮ (0) ਤੇ ਮਹਿਮੂਦਉੱਲ੍ਹਾ (0) ਨੂੰ ਪਵੇਲੀਅਨ ਭੇਜ ਕੇ ਹੈਟ੍ਰਿਕ ਪੂਰੀ ਕੀਤੀ।  ਨਸੀਮ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਸਾਮੀ ਤੋਂ ਬਾਅਦ ਦੂਜਾ ਪਾਕਿਸਤਾਨੀ ਗੇਂਦਬਾਜ਼ ਹੈ, ਜਿਸ ਨੇ ਟੈਸਟ ਕ੍ਰਿਕਟ ਵਿਚ ਹੈਟ੍ਰਿਕ ਪੂਰੀ ਕੀਤੀ ਹੈ। ਸਾਮੀ ਨੇ 2002 ਵਿਚ ਸ਼੍ਰੀਲੰਕਾ ਵਿਰੁੱਧ ਇਹ ਕਾਰਨਾਮਾ ਕੀਤਾ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਨਸੀਮ ਟੈਸਟ ਕ੍ਰਿਕਟ ਵਿਚ ਪੰਜ ਵਿਕਟਾਂ ਲੈਣ ਵਾਲਾ ਸਭ ਤੋਂ ਨੌਜਵਾਨ ਗੇਂਦਬਾਜ਼ ਬਣਿਆ ਸੀ।


Gurdeep Singh

Content Editor

Related News