ਨਸਲੀ ਟਿੱਪਣੀ ਕਰਨ ਕਾਰਨ ਜਰਮਨ ਫ਼ੁੱਟਬਾਲ ਖਿਡਾਰੀ ''ਤੇ ਬੈਨ

Tuesday, Sep 14, 2021 - 10:34 AM (IST)

ਨਸਲੀ ਟਿੱਪਣੀ ਕਰਨ ਕਾਰਨ ਜਰਮਨ ਫ਼ੁੱਟਬਾਲ ਖਿਡਾਰੀ ''ਤੇ ਬੈਨ

ਫ਼ਰੈਂਕਫ਼ਰਟ- ਜਰਮਨ ਫ਼ੁੱਟਬਾਲ ਖਿਡਾਰੀ ਡੇਨਿਸ ਅਰਡਮੈਨ 'ਤੇ ਤੀਜੇ ਡਿਵੀਜ਼ਨ ਲੀਗ ਮੈਚ ਦੇ ਦੌਰਾਨ ਵਿਰੋਧੀ ਖਿਡਾਰੀ 'ਤੇ ਨਸਲਵਾਦੀ ਟਿੱਪਣੀ ਕਰਨ ਕਾਰਨ ਅੱਠ ਹਫ਼ਤਿਆਂ ਦਾ ਬੈਨ ਲਗਾ ਦਿੱਤਾ ਗਿਆ ਹੈ। ਮਾਗਡੇਬਰਗ ਦੇ ਖਿਡਾਰੀਆਂ ਨੇ ਇਲਜ਼ਾਮ ਲਾਇਆ ਕਿ ਅਰਡਮੈਨ ਨੇ ਪਿਛਲੇ ਮਹੀਨੇ ਉਨ੍ਹਾਂ ਦੇ ਖ਼ਿਲਾਫ਼ ਸਾਰਬ੍ਰੇਕਨ ਵਲੋਂ ਖੇਡਦੇ ਸਮੇਂ ਨਸਲਵਾਦੀ ਸ਼ਬਦਾਂ ਦੀ ਵਰਤੋਂ ਕੀਤੀ। ਮਾਮਲੇ ਦੀ ਅਨੁਸ਼ਾਸਨੀ ਸੁਣਵਾਈ ਦੀ ਪ੍ਰਧਾਨਗੀ ਕਰਨ ਵਾਲੇ ਸਟੀਫਨ ਓਬੇਰਹੋਲਜ਼ ਨੇ ਕਿਹਾ ਕਿ ਜਰਮਨ ਫ਼ੁੱਟਬਾਲ ਮਹਾਸੰਘ ਮੈਦਾਨ 'ਤੇ ਕਿਸੇ ਵੀ ਤਰ੍ਹਾਂ ਦਾ ਨਸਲਵਾਦ ਜਾਂ ਪੱਖਪਾਤ ਬਰਦਾਸ਼ਤ ਨਹੀਂ ਕਰਦਾ ਹੈ ਤੇ ਅਸੀਂ ਇੱਥੇ ਸਪੱਸ਼ਟ ਸੰਦੇਸ਼ ਦੇ ਰਹੇ ਹਾਂ। ਸਾਰਬ੍ਰੇਕਨ ਕਲੱਬ ਨੇ ਕਿਹਾ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰਨਗੇ।


author

Tarsem Singh

Content Editor

Related News