ਮੈਚ ਰੱਦ ਹੋਣ ''ਤੇ ਬੋਲੇ ਵਿਲੀਅਮਸਨ, ਥੋੜ੍ਹਾ ਸਮਾਂ ਮਿਲਣਾ ਬਹੁਤ ਮਹੱਤਵਪੂਰਨ

Thursday, Jun 13, 2019 - 11:52 PM (IST)

ਮੈਚ ਰੱਦ ਹੋਣ ''ਤੇ ਬੋਲੇ ਵਿਲੀਅਮਸਨ, ਥੋੜ੍ਹਾ ਸਮਾਂ ਮਿਲਣਾ ਬਹੁਤ ਮਹੱਤਵਪੂਰਨ

ਨਾਟਿੰਘਮ— ਇੰਗਲੈਂਡ ਵਿਚ ਚੱਲ ਰਹੇ ਆਈ. ਸੀ. ਸੀ. ਵਿਸ਼ਵ ਕੱਪ 'ਤੇ ਮੀਂਹ ਦਾ ਕਹਿਰ ਜਾਰੀ ਹੈ ਅਤੇ ਵੀਰਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹਾਈਵੋਲਟੇਜ ਮੁਕਾਬਲਾ ਮੀਂਹ ਕਾਰਣ ਬਿਨਾਂ ਟਾਸ ਹੋਏ ਰੱਦ ਐਲਾਨ ਕਰ ਦਿੱਤਾ ਗਿਆ । ਮੈਚ ਰੱਦ ਹੋਣ ਨਾਲ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਮੈਚ ਰੱਦ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਅਸੀਂ ਇੱਥੇ (ਨਾਟਿੰਘਮ) ਚਾਰ ਦਿਨਾਂ ਤੋਂ ਹਾਂ ਤੇ ਸੂਰਜ ਨੂੰ ਦੇਖਿਆ ਤਕ ਨਹੀਂ ਹੈ। ਇਸ ਲਈ ਇਹ ਗੱਲ (ਮੈਚ ਰੱਦ ਹੋਣਾ) ਸਾਡੇ ਲਈ ਸ਼ਾਨਦਾਰ ਨਹੀਂ ਹੈ। 
ਮੈਚ ਰੱਦ ਹੋਣ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਵਧੀਆ ਸਥਿਤੀ ਨਹੀਂ ਹੈ ਤੇ ਇਸ ਦੇ ਨਾਲ ਹੀ ਇਸ ਟੂਰਨਾਮੈਂਟ (ਵਿਸ਼ਵ ਕੱਪ) 'ਚ ਥੋੜ੍ਹਾ ਜਿਹਾ ਸਮਾਂ ਵੀ ਮਿਲ ਸਕਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਥੋੜੀ ਬ੍ਰੇਕ ਦਾ ਸਮਾਂ ਹੈ ਜੋਕਿ ਮੇਰੇ ਹਿਸਾਬ ਨਾਲ ਵਧੀਆ ਹੈ। ਉਹ (ਟਿਮ ਸਾਊਦੀ ਤੇ ਹੇਨਰੀ ਨਿਕੋਲਸ) ਅਸਲ 'ਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ।
ਦੱਖਣੀ ਅਫਰੀਕਾ ਦੇ ਬਾਰੇ 'ਚ ਗੱਲਬਾਤ ਕਰਦੇ ਹੋਏ ਵਿਲੀਅਮਸਨ ਨੇ ਕਿਹਾ ਕਿ ਉਹ ਵਧੀਆ ਸਥਿਤੀ 'ਚ ਹੈ ਤੇ ਜਦੋਂ ਵੀ ਅਸੀਂ ਉਸ ਦੇ ਨਾਲ ਖੇਡਦੇ ਹਾਂ ਤੇ ਕੁਝ ਵਾਧੂ ਮੁਕਾਬਲੇ ਬਾਜ਼ੀ ਹੁੰਦੀ ਹੈ। ਉਸਦੇ ਨਾਲ ਖੇਡ ਦੇ ਲਈ ਕੁਝ ਹੀ ਦਿਨ ਬਚੇ ਹਨ। ਇਸ ਦੇ ਨਾਲ ਹੀ ਇਹ ਖਿਡਾਰੀਆਂ ਦੇ ਲਈ ਵਧੀਆ ਮੌਕਾ ਹੈ ਤਾਂਕਿ ਉਹ ਰੀਫ੍ਰੈਸ਼ ਹੋ ਸਕਣ ਤੇ ਇਸ ਮੁਕਾਬਲੇ ਤੋਂ ਪਹਿਲਾਂ ਕੁਝ ਟ੍ਰੇਨਿੰਗ ਦੇ ਲਈ ਤਿਆਰ ਰਹਿ ਸਕਣ। ਇਸ ਟੂਰਨਾਮੈਂਟ 'ਚ ਹਰ ਮੈਚ ਬਹੁਤ ਚੁਣੌਤੀਪੂਰਨ ਹੈ ਤੇ ਹਰ ਖੇਡ ਦਾ ਮੁੱਲ ਬਰਾਬਰ ਹੁੰਦਾ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਮੈਚ 19 ਜੂਨ ਨੂੰ ਹੋਵੇਗਾ।


author

Gurdeep Singh

Content Editor

Related News