ਏਸ਼ੀਆਈ ਖੇਡਾਂ ''ਚ ਸੋਨ ਤਮਗਾ ਜਿੱਤਣ ਵਾਲੇ ਬਜਰੰਗ ਨੇ ਸਾਂਝੀਆਂ ਕੀਤੀਆਂ ਆਪਣੇ ਦਿਲ ਦੀਆਂ ਗੱਲਾਂ
Thursday, Aug 23, 2018 - 11:45 AM (IST)
ਨਵੀਂ ਦਿੱਲੀ— ਰਾਸ਼ਟਰਮੰਡਲ ਤੋਂ ਬਾਅਦ ਏਸ਼ੀਆਈ ਖੇਡਾਂ 2018 'ਚ ਸੋਨ ਤਮਗਾ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਜਦੋਂ ਹਰਿਆਣਾ 'ਚ ਰੋਜ਼ਗਾਰ ਦੇ ਮਾਮਲੇ 'ਚ ਬੇਰੁਖ਼ੀ ਮਿਲੀ ਤਾਂ ਮਜਬੂਰਨ ਉਨ੍ਹਾਂ ਨੂੰ ਰੇਲਵੇ ਦਾ ਰੁਖ ਕਰਨਾ ਪਿਆ। ਬਜਰੰਗ ਨੇ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਉਨ੍ਹਾਂ ਨੂੰ ਡੀ.ਐੱਸ.ਪੀ. ਦਾ ਅਹੁਦਾ ਆਫਰ ਕਰਦੀ ਹੈ ਤਾਂ ਉਹ ਉਸ ਨੂੰ ਸਵੀਕਾਰ ਕਰਨਗੇ।
ਏਸ਼ੀਆਈ ਖੇਡਾਂ ਨੂੰ ਆਪਣੇ ਕਰੀਅਰ 'ਚ ਬਹੁਤ ਮਹੱਤਵਪੂਰਨ ਦਸਦੇ ਹੋਏ ਉਨ੍ਹਾਂ ਕਿਹਾ ਕਿ ਹਰ ਪਹਿਲਵਾਨ ਦੀ ਤਰ੍ਹਾਂ ਮੇਰਾ ਵੀ ਸੁਪਨਾ ਸੀ ਕਿ ਏਸ਼ੀਆਈ ਖੇਡਾਂ 'ਚ ਗੋਲਡ ਮੈਡਲ ਜਿੱਤਾਂ। ਖੁਸ਼ੀ ਹੈ ਕਿ ਜੋ ਖੁਦ ਨਾਲ, ਪਰਿਵਾਰ ਨਾਲ ਅਤੇ ਯੋਗੇਸ਼ਵਰ ਦੱਤ ਨਾਲ ਗੋਲਡ ਜਿੱਤਣ ਦਾ ਵਾਅਦਾ ਕੀਤਾ ਸੀ। ਉਸ ਨੂੰ ਪੂਰੀ ਤਰ੍ਹਾਂ ਨਿਭਾ ਸਕਿਆ।
ਰਾਸ਼ਟਰਮੰਡਲ ਖੇਡਾਂ ਅਤੇ ਫਿਰ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਹੁਣ ਆਰਾਮ ਕਰਨ ਜਾਂ ਅਗਲੇ ਟਾਰਗੇਟ ਦੀ ਤਿਆਰੀ ਕਰਨ ਦੇ ਬਾਰੇ ਪੁੱਛੇ ਜਾਣ 'ਤੇ ਬਜਰੰਗ ਨੇ ਕਿਹਾ ਆਰਾਮ ਕਿੱਥੇ। ਅਗਲੇ ਹਫਤੇ ਅਕਤੂਬਰ ਤੋਂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਦੇ ਲਈ ਕੋਚ ਸ਼ੋਕੋ ਦੇ ਨਾਲ ਤਿਆਰੀ ਲਈ ਜਾਰਜੀਆ ਰਵਾਨਾ ਹੋਣਾ ਹੈ।
ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਦੇ ਬਾਅਦ ਬਜਰੰਗ ਨੂੰ ਰੇਲਵੇ ਨੇ ਤਰੱਕੀ ਅਤੇ ਹਰਿਆਣਾ ਸਰਕਾਰ ਨੇ ਤਿੰਨ ਕਰੋੜ ਅਤੇ ਐੱਚ.ਪੀ.ਐੱਸ. ਜਾਂ ਐੱਚ.ਸੀ.ਐੱਚ. 'ਚ ਨੌਕਰੀ ਦੇਣ ਦੀ ਗੱਲ ਕਹੀ ਹੈ ਅਤੇ ਉਹ ਕਿਸ ਨੂੰ ਚੁਣਨਗੇ ਦੇ ਸਵਾਲ 'ਤੇ ਬਜਰੰਗ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਆਫਰ ਦੇ ਬਾਰੇ 'ਚ ਮੈਨੂੰ ਕੁਝ ਨਹੀਂ ਪਤਾ। ਇਹ ਤਾਂ ਤੁਸੀਂ ਹੀ ਦਸ ਰਹੇ ਹੋ। ਵਾਰ-ਵਾਰ ਅਜਿਹੇ ਦਾਅਵੇ ਕੀਤੇ ਜਾਂਦੇ ਹਨ। ਇਸ ਲਈ ਇੱਥੇ ਖੇਡ ਨੀਤੀ ਦੀ ਵੀ ਗੱਲ ਨਹੀਂ ਹੈ। ਜੇਕਰ ਸਰਕਾਰ ਦੇਣਾ ਚਾਹੇ ਤਾਂ ਉਹ ਇਹ ਦੇ ਸਕਦੀ ਹੈ।
ਮੌਕਾ ਮਿਲਣ 'ਤੇ ਉਹ ਐੱਚ.ਸੀ.ਐੱਸ. ਬਣਨਗੇ ਜਾਂ ਐੱਸ.ਪੀ.ਐੱਸ. ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਹਰਿਆਣਾ ਪੁਲਸ 'ਚ ਆਪਣੀਆਂ ਸੇਵਾਵਾਂ ਦੇਣਾ ਚਾਹੁਣਗੇ। ਜਦੋਂ ਬਜਰੰਗ ਤੋਂ ਪੁੱਛਿਆ ਗਿਆ ਕਿ ਵਿਆਹ ਕਿਸੇ ਖਿਡਾਰਨ ਨਾਲ ਕਰੋਗੇ ਜਾਂ ਘਰੇਲੂ ਲੜਕੀ ਨਾਲ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਅਜੇ ਕੁਝ ਨਹੀਂ ਸੋਚਿਆ। ਅਜੇ ਓਲੰਪਿਕ ਟੀਚਾ ਹੈ। ਓਲੰਪਿਕ ਤੋਂ ਬਾਅਦ ਇਸ ਬਾਰੇ ਸੋਚਿਆ ਜਾਵੇਗਾ।
