ਬਹੁਤੁਲੇ ਗੁਜਰਾਤ ਕ੍ਰਿਕਟ ਦਾ ਕੋਚ ਨਿਯੁਕਤ

07/02/2019 3:43:44 AM

ਵਡੋਦਰਾ- ਸਾਬਕਾ ਭਾਰਤੀ ਲੈੱਗ ਸਪਿਨਰ ਸਾਈਰਾਜ ਬਹੁਤੁਲੇ ਨੂੰ ਗੁਜਰਾਤ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਬਹੁਤੁਲੇ ਇਸ ਤੋਂ ਪਹਿਲਾਂ ਬੰਗਾਲ ਜਿਹੀਆਂ ਟੀਮਾਂ ਦੇ ਕੋਚ ਰਹਿ ਚੁੱਕੇ ਹਨ। ਗੁਜਰਾਤ ਕ੍ਰਿਕਟ ਸੰਘ ਦੇ ਉਪ-ਪ੍ਰਧਾਨ ਪਰਿਮਲ ਨਾਥਵਾਨੀ ਨੇ ਪੀ. ਟੀ. ਆਈ. ਨੂੰ ਕਿਹਾ, ''ਸਾਬਕਾ ਲੈੱਗ ਸਪਿਨਰ (ਬਹੁਤੁਲੇ) ਅਗਲੇ ਸੈਸ਼ਨ ਵਿਚ ਗੁਜਰਾਤ ਦੇ ਕੋਚ ਹੋਣਗੇ। ਉਨ੍ਹਾਂ ਕਿਹਾ ਕਿ ਟੀਮ ਦੀ ਮਜ਼ਬੂਤੀ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਲਾਈ ਗਈ ਹੈ।'' ਨਾਥਵਾਨੀ ਨੇ ਕਿਹਾ ਕਿ ਜੀ. ਸੀ. ਏ. ਘਰੇਲੂ ਕ੍ਰਿਕਟ ਟੂਰਨਾਮੈਂਟ ਲਈ ਤਜ਼ਰਬੇਕਾਰ ਵਿਅਕਤੀ ਦੀ ਜ਼ਰੂਰਤ ਸੀ ਤੇ ਉਸ ਨੂੰ ਅਜਿਹੇ ਕੋਚ ਚਾਹੀਦੇ ਸੀ ਜੋ ਨੋਜਵਾਨ ਟੀਮ ਨਾਲ ਚੰਗੀ ਤਰ੍ਹਾਂ ਸੰਵਾਦ ਸਥਾਪਤ ਕਰ ਸਕੇ।


Gurdeep Singh

Content Editor

Related News