ਗਲੋਬਲ ਟੀ20 ਕਨਾਡਾ ਲੀਗ 'ਚ ਦਿੱਖੀ ਖ਼ਰਾਬ ਅੰਪਾਇਰਿੰਗ, ਯੁਵਰਾਜ ਸਿੰਘ ਬਣੇ ਸ਼ਿਕਾਰ

07/26/2019 10:54:32 AM

ਸਪੋਰਟਸ ਡੈਸਕ— ਗਲੋਬਲ ਟੀ20 ਕਨਾਡਾ ਲੀਗ ਦਾ ਆਗਾਜ ਹੋ ਚੁੱਕਿਆ ਹੈ। ਪਹਿਲਾ ਮੈਚ ਟੋਰੰਟੋ ਨੈਸ਼ਨਲਸ ਅਤੇ ਵੈਨਕੁਅਰ ਨਾਈਟਸ ਦੇ ਵਿਚਾਲੇ ਖੇਡਿਆ ਗਿਆ, ਜਿਨੂੰ ਵੈਨਕੁਅਰ ਨਾਈਟਸ ਨੇ ਬੜੀ ਹੀ ਅਸਾਨੀ ਨਾਲ ਅੱਠ ਵਿਕਟਾਂ ਨਾਲ ਜਿੱਤ ਲਿਆ। ਅਜਿਹੇ 'ਚ ਇਸ ਮੈਚ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ, ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਯੁਵੀ ਜਿਸ ਗੇਂਦ 'ਤੇ ਆਉਟ ਹੋ ਕੇ ਪਵੇਲੀਅਨ ਪਰਤੇ ਸਨ ਅਸਲ 'ਚ ਉਹ ਆਊਟ ਹੀ ਨਹੀਂ ਸਨ।

PunjabKesari 
ਪਾਰੀ ਦੇ 17ਵੇਂ ਓਵਰ 'ਚ ਯੁਵਰਾਜ ਸਿੰਘ ਆਪਣੀ ਹੌਲੀ ਪਾਰੀ ਨੂੰ ਤੇਜ਼ ਕਰਨ ਲਈ ਵੱਡਾ ਸ਼ਾਟ ਖੇਡਣ ਜਾਂਦੇ ਹਨ, ਉਦੋਂ ਵੈਨਕੁਅਰ ਨਾਇਟਸ ਦੇ ਗੇਂਦਬਾਜ਼ ਰਿਜਵਾਨ ਚੀਮਾ ਦੀ ਗੇਂਦ ਯੁਵੀ ਦੇ ਬੱਲੇ ਨੂੰ ਨਾ ਲੱਗਦੀ ਹੋਈ ਵਿਕੇਟਕੀਪਰ ਦੇ ਦਸਤਾਨਿਆਂ ਨਾਲ ਲੱਗ ਕੇ ਗੇਂਜਦ ਸਟੰਪਸ 'ਤੇ ਲੱਗ ਜਾਂਦੀ ਹੈ। ਅਜਿਹੇ 'ਚ ਸਟੰਪਸ ਦੀ ਗਿੱਲੀਆਂ ਡਿੱਗਦੇ ਸਮੇ ਯੁਵੀ ਦਾ ਪੈਰ ਕ੍ਰੀਜ਼ ਦੇ ਅੰਦਰ ਹੁੰਦਾ ਹੈ ਪਰ ਉਸ ਤੋਂ ਬਾਅਦ ਉਉਨ੍ਹਾਂ ਦਾ ਪੈਰ ਕ੍ਰੀਜ ਤੋਂ ਬਾਹਰ ਹੋ ਜਾਂਦਾ ਹੈ। ਜਿਸ ਨੂੰ ਮੈਦਾਨੀ ਲੈੱਗ ਅੰਪਾਇਰ ਧਿਆਨ ਨਹੀਂ ਦਿੰਦਾ ਹੈ ਤੇ ਯੁਵਰਾਜ ਸਿੰਘ ਨੂੰ ਆਊਟ ਕਰਾਰ ਦੇ ਦਿੰਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ। ਯੁਵੀ 27 ਗੇਂਦ 'ਤੇ 14 ਦੌੜਾਂ ਬਣਾ ਕੇ ਆਊਟ ਹੋਏ। ਯੁਵੀ ਨੇ ਇਕ ਵੀ ਚੌਕਾ ਜਾਂ ਛੱਕਾ ਨਹੀਂ ਲਗਾਇਆ।


Related News