ਕ੍ਰਿਕਟ ਜਗਤ ਲਈ ਬੁਰੀ ਖਬਰ, ਇਸ ਟੀਮ ਦੇ ਕੋਚ ਦੀ ਹੋਈ ਮੌਤ

Friday, Aug 14, 2026 - 10:37 AM (IST)

ਕ੍ਰਿਕਟ ਜਗਤ ਲਈ ਬੁਰੀ ਖਬਰ, ਇਸ ਟੀਮ ਦੇ ਕੋਚ ਦੀ ਹੋਈ ਮੌਤ

ਨਵੀਂ ਦਿੱਲੀ : ਸ਼੍ਰੀਲੰਕਾ ਤੋਂ ਇਕ ਬੇਹੱਦ ਦੁੱਖ ਭਰੀ ਖਬਰ ਸਾਹਮਣੇ ਆਈ ਹੈ । ਕ੍ਰਿਕਟ ਦੇ ਮੈਦਾਨ 'ਤੇ ਹੋਏ ਵਿਵਾਦ ਤੋਂ ਬਾਅਦ 62 ਸਾਲਾਂ ਕੋਚ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਘਟਨਾ ਕੋਲੰਬੋ ਦੀ ਹੈ, ਜਿੱਥੇ ਇਕ ਕ੍ਰਿਕਟ ਮੈਚ ਦੌਰਾਨ ਵਿਵਾਦ ਖੜ੍ਹਾ ਹੋ ਗਿਆ । ਜਿਸ ਤੋਂ ਬਾਅਦ ਕੋਚ ਸੁਮਿਤ ਫਰਨਾਡੋ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਨੇ ਉਥੇ ਦਮ ਤੋੜ ਦਿੱਤਾ ।

ਇਸ ਘਟਨਾ ਨਾਲ ਸੰਬੰਧ ਵਿੱਚ 17 ਸਾਲਾਂ ਸਕੂਲ ਲੇਵਲ ਕ੍ਰਿਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਪੁਲਸ ਨੇ ਦੱਸਿਆ ਕਿ ਹਮਲਾ ਕਰਨ ਦੇ ਸ਼ੱਕ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੰਗਲਵਾਰ ਨੂੰ ਉਸ ਨੂੰ ਕੋਲੰਬੋ ਦੀ ਇਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ । ਅਦਾਲਤ ਨੇ ਉਸ ਨੂੰ 17 ਅਗਸਤ ਤਕ ਚਾਇਲਡ ਪ੍ਰੋਬੇਸ਼ਨ ਕਸਟਡੀ ਵਿੱਚ ਭੇਜ ਦਿੱਤਾ ਹੈ ।

ਪਾਣੀ ਪੀਣ 'ਤੇ ਹੋਇਆ ਵਿਵਾਦ
ਇਹ ਘਟਨਾ ਕੋਲੰਬੋ ਸਥਿਤ ਬਲਮਫੀਲਡ ਕ੍ਰਿਕਟ ਐਂਡ ਐਥਲੇਟਿਕ ਕਲੱਬ 'ਤੇ ਹੈ । 8 ਅਗਸਤ ਦੇ ਦਿਨ 2 ਖਿਡਾਰੀਆਂ ਦੇ ਵਿਚਾਲੇ ਪਾਣੀ ਪੀਣ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ । ਪੁਲਸ ਅਨੁਸਾਰ ਖਿਡਾਰੀ ਪਾਣੀ ਪੀਣ ਦੇ ਲਈ ਨਲਕੇ ਕੋਲ ਗਏ, ਪਰ ਉਸ ਵਿੱਚ ਪਾਣੀ ਨਹੀਂ ਸੀ ਆ ਰਿਹਾ, ਇਸ ਦੇ ਬਾਅਦ ਕੋਚ ਅਤੇ ਖਿਡਾਰੀਆਂ ਦੇ ਵਿਚਾਲੇ ਮਾਹੌਲ ਗਰਮਾ ਜਾਂਦਾ ਹੈ ਅਤੇ ਬਹਿਸ ਸ਼ੁਰੂ ਹੋ ਜਾਂਦੀ ਹੈ ।

ਵਿਸ ਦੌਰਾਨ 2 ਖਿਡਾਰੀਆਂ ਦੇ ਵਿਚਾਲੇ ਲੜਾਈ ਹੋ ਜਾਂਦੀ ਹੈ । ਇਸ ਦੌਰਾਨ 17 ਸਾਲ ਦੇ ਖਿਡਾਰੀ ਵਲੋਂ ਕੋਚ ਫਰਨਾਡੋ 'ਤੇ ਹਮਲਾ ਕਰ ਦਿੱਤਾ ਜਾਂਦਾ ਹੈ । ਇਸ ਦੇ ਬਾਅਦ ਫਰਨਾਡੋ ਨੂੰ ਕੋਲੰਬੋ ਦੇ ਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਜਿੱਥੇ ਉਸ ਦੀ ਮੌਤ ਹੋ ਗਈ ਹਾਲਾਂਕਿ ਉਸ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗਿਆ, ਪਰ ਜਾਂਚ ਵਿੱਚ ਪਤਾ ਚੱਲਿਆ ਕਿ ਕੋਚ ਫਰਨਾਡੋ ਨੂੰ ਦਿਲ ਨਾਲ ਸੰਬੰਧਤ ਬੀਮਾਰੀ ਦੀ ਸਮੱਸਿਆ ਸੀ ।

ਕੁਲਸ ਮੇਂਡਿਸ ਦੇ ਰਹਿ ਚੁੱਕੇ ਕੋਚ
ਸੁਮਿਤ ਫਰਨਾਡੋ ਸ਼੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਕੁਸਲ ਮੇਂਡਿਸ ਦੇ ਕੋਚ ਵੀ ਰਹਿ ਚੁੱਕੇ ਹਨ । ਦਰਅਸਲ ਸ਼੍ਰੀਲੰਕਾ ਦੇ ਸਕੂਲ ਅਤੇ ਕਲੱਬ ਕ੍ਰਿਕਟ ਵਿੱਚ ਫਰਨਾਡੋ ਦਾ ਮਾਂ ਬਹੁਤ ਸਨਮਾਨ ਨਾਲ ਲਿਆ ਜਾਂਦਾ ਹੈ । ਉਹ ਪਹਿਲਾ ਪ੍ਰਿੰਸ ਆਫ ਵੇਲਸ ਕਾਲਜ ਵਿੱਚ ਕੰਮ ਕਰ ਚੁੱਕੇ ਹਨ, ਜਿੱਥੇ ਉਸ ਨੇ ਕੁਲਸ ਮੇਂਡਿਸ ਸਮੇਤ ਕਈ ਨੌਜਵਾਨ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਸੀ । ਮੇਂਡਿਸ ਸਾਰੇ ਸ਼੍ਰੀਲੰਕਾ ਦੀ ਵਨਡੇ ਅਤੇ ਟੀ-20 ਟੀਮ ਦੇ ਕਪਤਾਨ ਹਨ ।

ਉਹ ਬਲੂਮਫੀਲਡ ਕ੍ਰਿਕਟ ਐਂਡ ਐਥਲੇਟਿਕ ਕਲੱਬ ਨਾਲ ਸਿਰਫ ਬਤੌਰ ਕੋਚ ਨਹੀਂ ਜੁੜੇ ਸਨ, ਉਹ ਬਾਅਦ ਵਿੱਚ ਕਲੱਬ ਦੇ ਕਿਊਰੇਟਰ ਵੀ ਰਹੇ । ਉਹ ਮੋਰਾਤੁਵਾ ਦੇ ਨਿਵਾਸੀ ਸੀ ।


author

SATPAL

Content Editor

Related News