LPL ''ਚ ਸੱਟੇਬਾਜ਼ੀ ਕੰਪਨੀ ਦਾ ਪ੍ਰਚਾਰ ਨਹੀਂ ਕਰਨਗੇ ਬਾਬਰ ਆਜ਼ਮ, ਰੱਖੀ ਇਹ ਮੰਗ
Tuesday, Jul 04, 2023 - 06:04 PM (IST)
ਕਰਾਚੀ- ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਆਗਾਮੀ ਲੰਕਾ ਪ੍ਰੀਮੀਅਰ ਲੀਗ (ਐੱਲ.ਪੀ.ਐੱਲ.) ਦੌਰਾਨ ਸੱਟੇਬਾਜ਼ੀ ਕੰਪਨੀ ਦੇ ਲੋਗੋ ਵਾਲੇ ਲਿਬਾਸ ਦਾ ਸਮਰਥਨ ਕਰਨ ਅਤੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਹੈ, ਜਦਕਿ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੀਆਂ ਕਈ ਫ੍ਰੈਂਚਾਇਜ਼ੀ ਸੱਟੇਬਾਜ਼ੀ ਕੰਪਨੀਆਂ ਦੁਆਰਾ ਸਪਾਂਸਰ ਕੀਤੀਆਂ ਗਈਆਂ ਹਨ। ਬਾਬਰ ਦੇ ਕਰੀਬੀ ਸੂਤਰ ਨੇ ਕਿਹਾ ਕਿ ਪਾਕਿਸਤਾਨੀ ਖਿਡਾਰੀ ਨੇ ਇਸ ਸਾਲ ਐੱਲਪੀਐੱਲ ਲਈ ਆਪਣੇ ਇਕਰਾਰਨਾਮੇ 'ਚ ਇਹ ਧਾਰਾ ਪਾਈ ਸੀ ਕਿ ਉਹ ਕਿਸੇ ਵੀ ਸੱਟੇਬਾਜ਼ੀ ਕੰਪਨੀ ਨਾਲ ਨਹੀਂ ਜੁੜੇਗਾ। ਸੂਤਰ ਨੇ ਕਿਹਾ, "ਜ਼ਿਆਦਾਤਰ ਪਾਕਿਸਤਾਨੀ ਖਿਡਾਰੀ ਫਰੈਂਚਾਇਜ਼ੀ ਮਾਲਕਾਂ ਅਤੇ ਲੀਗ ਪ੍ਰਬੰਧਕਾਂ ਨੂੰ ਕਹਿ ਰਹੇ ਹਨ ਕਿ ਉਹ ਕਿਸੇ ਸੱਟੇਬਾਜ਼ੀ ਕੰਪਨੀ ਦਾ ਲੋਗੋ ਨਹੀਂ ਪਹਿਨਣਾ ਚਾਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ- ਸੈਫ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਅੱਜ ਕੁਵੈਤ ਨਾਲ ਭਿੜੇਗੀ ਭਾਰਤੀ ਫੁੱਟਬਾਲ ਟੀਮ, ਜਾਣੋ ਮੈਚ ਦਾ ਪੂਰਾ ਵੇਰਵਾ
ਇਸ ਤੋਂ ਪਹਿਲਾਂ ਸੀਨੀਅਰ ਖਿਡਾਰੀ ਮੁਹੰਮਦ ਰਿਜ਼ਵਾਨ ਨੇ ਪਾਕਿਸਤਾਨ ਸੁਪਰ ਲੀਗ 'ਚ ਸੱਟੇਬਾਜ਼ੀ ਕੰਪਨੀ ਦੇ ਲੋਗੋ ਵਾਲੀ ਕਮੀਜ਼ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਕਿ ਕੁਝ ਪਾਕਿਸਤਾਨੀ ਖਿਡਾਰੀਆਂ ਨੇ ਸੱਟੇਬਾਜ਼ੀ ਕੰਪਨੀਆਂ ਦੇ ਇਸ਼ਤਿਹਾਰਾਂ ਦੇ ਖ਼ਿਲਾਫ਼ ਸਟੈਂਡ ਲਿਆ ਹੈ, ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਅਤੇ ਇਸ ਦੀਆਂ ਕੁਝ ਫਰੈਂਚਾਈਜ਼ੀਆਂ ਨੂੰ ਪਿਛਲੇ ਸੀਜ਼ਨ 'ਚ ਸੱਟੇਬਾਜ਼ੀ ਕੰਪਨੀਆਂ ਦੁਆਰਾ ਸਪਾਂਸਰ ਕੀਤਾ ਗਿਆ ਸੀ ਅਤੇ ਖਿਡਾਰੀਆਂ ਨੇ ਆਪਣੀਆਂ ਜਰਸੀਆਂ 'ਤੇ ਅਜਿਹੀਆਂ ਕੰਪਨੀਆਂ ਦੇ ਲੋਗੋ ਲਗਾਏ ਸਨ।
ਪੀ.ਐੱਸ.ਐੱਲ. ਅਤੇ ਹਾਲ ਹੀ ਦੀ ਘਰੇਲੂ ਸੀਰੀਜ਼ ਦੌਰਾਨ ਪੀਸੀਬੀ ਦੇ ਮੁੱਖ ਸਪਾਂਸਰਾਂ 'ਚੋਂ ਇੱਕ ਸੱਟੇਬਾਜ਼ੀ ਵੈੱਬਸਾਈਟ ਸੀ, ਜਿਸ ਨੇ ਆਪਣੇ ਪ੍ਰਚਾਰ ਲਈ ਅਸਿੱਧੇ ਇਸ਼ਤਿਹਾਰਾਂ ਦਾ ਸਹਾਰਾ ਲਿਆ। ਪਰ ਸਰੋਤ ਦੇ ਅਨੁਸਾਰ, ਬਾਬਰ ਨੇ ਆਪਣੀ ਐੱਲਪੀਐੱਲ ਫਰੈਂਚਾਇਜ਼ੀ ਕੋਲੰਬੋ ਸਟ੍ਰਾਈਕਰਜ਼ ਨੂੰ 'ਸਪੱਸ਼ਟ ਤੌਰ' ਤੇ ਰੱਦ ਕਰ ਦਿੱਤਾ ਹੈ। ਬਾਬਰ 30 ਜੁਲਾਈ ਤੋਂ 22 ਅਗਸਤ ਤੱਕ ਹੋਣ ਵਾਲੇ ਐੱਲਪੀਐੱਲ 'ਚ ਕੋਲੰਬੋ ਸਟ੍ਰਾਈਕਰਜ਼ ਦੀ ਅਗਵਾਈ ਕਰਨਗੇ।
ਇਹ ਵੀ ਪੜ੍ਹੋ- ਪਿਓ ਦੇ ਸੰਘਰਸ਼ ਨੂੰ ਪਿਆ ਬੂਰ, ਭਾਰਤੀ ਕ੍ਰਿਕਟ ਟੀਮ 'ਚ ਖੇਡੇਗੀ ਧੀ ਅਮਨਜੋਤ ਕੌਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।