ਬਿੱਗ ਬੈਸ਼ ’ਚ ਸਿਕਸਰਸ ਲਈ ਖੇਡੇਗਾ ਬਾਬਰ

Saturday, Jun 14, 2025 - 10:34 AM (IST)

ਬਿੱਗ ਬੈਸ਼ ’ਚ ਸਿਕਸਰਸ ਲਈ ਖੇਡੇਗਾ ਬਾਬਰ

ਲਾਹੌਰ– ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਨੂੰ ਅਗਲੇ ਹਫਤੇ ਦੇ ਪਲੇਅਰ ਡਰਾਫਟ ਤੋਂ ਪਹਿਲਾਂ ਸਿਡਨੀ ਸਿਕਸਰਸ ਨੇ ਕਰਾਰਬੱਧ ਕੀਤਾ ਹੈ, ਜਿਸ ਤੋਂ ਬਾਅਦ ਉਹ ਪਹਿਲੀ ਵਾਰ ਬਿੱਗ ਬੈਸ਼ ਵਿਚ ਖੇਡੇਗਾ। ਸਾਬਕਾ ਪਾਕਿਸਤਾਨੀ ਕਪਤਾਨ, ਟੀ-20 ਕੌਮਾਂਤਰੀ ਮੈਚਾਂ ਦੇ ਇਤਿਹਾਸ ਵਿਚ ਦੂਜਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। 

30 ਸਾਲਾ ਬਾਬਰ ਨੇ 320 ਟੀ-20 ਮੈਚ ਖੇਡੇ ਹਨ ਤੇ ਹਾਲ ਹੀ ਵਿਚ ਪਾਕਿਸਤਾਨ ਸੁਪਰ ਲੀਗ ਵਿਚ ਪੇਸ਼ੇਵਰ ਜ਼ਾਲਮੀ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਉਸ ਨੂੰ ਬੰਗਲਾਦੇਸ਼ ਵਿਰੁੱਧ ਪਾਕਿਸਤਾਨ ਦੀ ਹਾਲੀਆ ਟੀ-20 ਸੀਰੀਜ਼ ਲਈ ਨਹੀਂ ਚੁਣਿਆ ਗਿਆ ਸੀ। ਬਾਬਰ ਨੇ ਕਿਹਾ, ‘‘ਦੁਨੀਆ ਦੀਆਂ ਸਰਵੋਤਮ ਟੀ-20 ਲੀਗਾਂ ਵਿਚੋਂ ਇਕ ਵਿਚ ਖੇਡਣਾ ਤੇ ਇੰਨੀ ਸਫਲ ਤੇ ਸਨਮਾਨਿਤ ਫ੍ਰੈਂਚਾਈਜ਼ੀ ਦਾ ਹਿੱਸਾ ਬਣਨਾ ਇਕ ਰੋਮਾਂਚਕ ਮੌਕਾ ਹੈ।’’


author

Tarsem Singh

Content Editor

Related News