'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ 'ਪੰਜਾਬ' ਲਈ ਖੜ੍ਹੀ ਹੋਈ ਵੱਡੀ ਮੁਸੀਬਤ
Saturday, Apr 04, 2026 - 12:25 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ ਦਾ ਸ਼ਾਨਦਾਰ ਆਗਾਜ਼ ਹੋ ਚੁੱਕਾ ਹੈ ਤੇ ਪੰਜਾਬ ਕਿੰਗਜ਼ ਦੀ ਟੀਮ ਆਪਣੇ ਦੋਵੇਂ ਮੁਕਾਬਲੇ ਜਿੱਤ ਕੇ ਟੇਬਲ ਟਾਪਰ ਬਣ ਗਈ ਹੈ। ਪਰ ਇਸ ਦੇ ਬਾਵਜੂਦ ਕਪਤਾਨ ਸ਼੍ਰੇਅਸ ਅਈਅਰ ਲਈ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪਹਿਲੇ ਹੀ ਦੋ ਮੈਚਾਂ ਦੌਰਾਨ ਸਲੋ ਓਵਰ ਰੇਟ ਕਾਰਨ ਸਰਪੰਚ ਸਾਬ੍ਹ 'ਤੇ ਭਾਰੀ ਜੁਰਮਾਨਾ ਲਗਾਇਆ ਗਿਆ ਹੈ ਅਤੇ ਹੁਣ ਉਹ ਇੱਕ ਮੈਚ ਦੇ ਬੈਨ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਹਨ।
ਕਪਤਾਨ ਅਈਅਰ 'ਤੇ ਇਹ ਜੁਰਮਾਨਾ ਮੈਚ ਦੌਰਾਨ ਤੈਅ ਸਮੇਂ ਦੇ ਅੰਦਰ ਓਵਰ ਪੂਰੇ ਨਾ ਕਰਨ ਕਰਕੇ ਲਗਾਇਆ ਗਿਆ ਹੈ। ਗੁਜਰਾਤ ਖਿਲਾਫ਼ ਪਹਿਲੇ ਮੁਕਾਬਲੇ 'ਚ ਸਲੋ ਓਵਰ ਰੇਟ ਕਾਰਨ ਅਈਅਰ ਨੂੰ 12 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਸੀ, ਜਦਿਕ ਚੇਨਈ ਖਿਲਾਫ ਦੂਜੇ ਮੁਕਾਬਲੇ 'ਚ ਦੁਬਾਰਾ ਸਲੋ ਓਵਰ ਰੇਟ ਕਾਰਨ ਉਨ੍ਹਾਂ 'ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹੀ ਨਹੀਂ, ਇਸ ਵਾਰ ਇੰਪੈਕਟ ਪਲੇਅਰ ਸਣੇ ਪੂਰੀ ਟੀਮ ਨੂੰ ਮੈਚ ਫੀਸ ਦਾ 25 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।

ਲਗਾਤਾਰ 2 ਮੈਚਾਂ 'ਚ ਇਕੋ ਗਲਤੀ ਕਾਰਨ ਸਜ਼ਾ ਭੁਗਤ ਚੁੱਕੇ ਕਪਤਾਨ ਅਈਅਰ ਜੇਕਰ ਸੀਜ਼ਨ ਦੌਰਾਨ ਇਕ ਵੀ ਹੋਰ ਮੈਚ 'ਚ ਸਲੋ ਓਵਰ ਰੇਟ 'ਚ ਘਿਰਦੇ ਹਨ ਤਾਂ ਕੋਡ ਆਫ਼ ਕੰਡਕਟ ਮੁਤਾਬਕ ਉਨ੍ਹਾਂ 'ਤੇ ਇਕ ਮੈਚ ਦਾ ਬੈਨ ਲਗਾ ਦਿੱਤਾ ਜਾਵੇਗਾ। ਜੇਕਰ ਅਜਿਹਾ ਹੋਇਆ ਤਾਂ ਇਹ ਪੰਜਾਬ ਕਿੰਗਜ਼ ਲਈ ਵੱਡਾ ਘਾਟਾ ਹੋਵੇਗਾ, ਕਿਉਂਕਿ ਸ਼੍ਰੇਅਸ ਅਈਅਰ ਪੰਜਾਬ ਟੀਮ ਦੇ ਕਪਤਾਨ ਹੀ ਨਹੀਂ, ਸਗੋਂ ਮੁੱਖ ਬੱਲੇਬਾਜ਼ ਵੀ ਹਨ। ਜੇਕਰ ਉਹ ਅਗਲੇ ਮੈਚਾਂ ਵਿੱਚ ਸਮੇਂ ਦਾ ਧਿਆਨ ਨਹੀਂ ਰੱਖਦੇ, ਤਾਂ ਪੰਜਾਬ ਨੂੰ ਆਪਣੇ ਅਗਲੇ ਅਹਿਮ ਮੈਚ ਵਿੱਚ ਆਪਣੇ ਕਪਤਾਨ ਤੋਂ ਬਿਨਾਂ ਮੈਦਾਨ ਵਿੱਚ ਉਤਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਅਮਰੀਕਾ 'ਤੇ ਭਾਰੀ ਪੈ ਰਿਹਾ ਇਰਾਨ ! 24 ਘੰਟਿਆਂ 'ਚ ਸੁੱਟ ਲਿਆ ਇਕ ਹੋਰ ਜਹਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
