ਬਾਬਰ ਨੇ ਲਗਾਇਆ ਸੈਂਕੜਾ, ਸੁਪਰ ਓਵਰ 'ਚ ਜ਼ਿੰਬਾਬਵੇ ਤੋਂ ਹਾਰੀ ਪਾਕਿਸਤਾਨ

Wednesday, Nov 04, 2020 - 01:27 AM (IST)

ਨਵੀਂ ਦਿੱਲੀ- ਪਾਕਿਸਤਾਨ ਨੇ ਜ਼ਿੰਬਾਬਵੇ ਵਿਰੁੱਧ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਖਰੀ ਮੈਚ ਸੁਪਰ ਓਵਰ 'ਚ ਗੁਆ ਦਿੱਤਾ। ਪਾਕਿਸਤਾਨ ਨੇ ਪਹਿਲੇ 2 ਵਨ ਡੇ ਜਿੱਤ ਕੇ ਜ਼ਿੰਬਾਬਵੇ ਨੂੰ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੀ ਸੀ। ਜ਼ਿੰਬਾਬਵੇ ਨੇ ਸ਼ੁਰੂਆਤ ਠੀਕ ਨਹੀਂ ਸੀ। ਉਨ੍ਹਾਂ ਨੇ 22 ਦੌੜਾਂ 'ਤੇ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਅਜਿਹੇ ਸਮੇਂ 'ਚ ਬ੍ਰੈਂਡਨ ਟੇਲਰ ਤੇ ਸੀਨ ਵਿਲੀਅਮਸ ਦਾ ਸਾਲ ਮਿਲਿਆ। ਬ੍ਰੈਂਡਨ ਨੇ 68 ਗੇਂਦਾਂ 'ਤੇ 56 ਦੌੜਾਂ ਬਣਾਈਆਂ ਤਾਂ ਸੀਨ ਵਿਲੀਅਮਸ 118 ਦੌੜਾਂ ਬਣਾਉਣ 'ਚ ਕਾਮਯਾਬ ਹੋ ਗਏ।

PunjabKesari
ਆਖਰ ਦੇ ਓਵਰਾਂ 'ਚ ਰਜਾ ਨੇ ਵੀ 36 ਗੇਂਦਾਂ 'ਚ 45 ਦੌੜਾਂ ਬਣਾ ਕੇ ਜ਼ਿੰਬਾਬਵੇ ਨੂੰ 278 ਦੌੜਾਂ ਤੱਕ ਪਹੁੰਚਾਉਣ 'ਚ ਮਦਦ ਕੀਤੀ। ਪਾਕਿਸਤਾਨ ਵਲੋਂ ਤੇਜ਼ ਗੇਂਦਬਾਜ਼ ਮੁਹੰਮਦ ਨੇ ਪੰਜ ਵਿਕਟਾਂ ਹਾਸਲ ਕੀਤੀਆਂ। ਸ਼ਹੀਨ ਅਫਰੀਦੀ ਨੂੰ ਕੋਈ ਵਿਕਟ ਨਹੀਂ ਮਿਲਿਆ।

PunjabKesari
20 ਦੌੜਾਂ 'ਤੇ ਤਿੰਨ ਵਿਕਟ ਆਊਟ ਹੋਣ ਤੋਂ ਬਾਅਦ ਬਾਬਰ ਆਜ਼ਮ ਨੇ ਇਕ ਪਾਸਾ ਸੰਭਾਲ ਲਿਆ। ਇਸ ਦੌਰਾਨ ਮੁਹੰਮਦ ਰਿਜਵਾਨ 10, ਅਹਿਮਦ 18, ਖੁਸ਼ਦਿਲ ਸ਼ਾਹ 33 ਦੌੜਾਂ ਬਣਾ ਕੇ ਪੈਵੇਲੀਅਨ ਵਾਪਸ ਗਏ। ਬਾਬਰ ਨੇ ਫਿਰ ਵਾਹਬ ਰਿਆਜ਼ ਦੇ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਵਾਹਬ ਨੇ 56 ਗੇਂਦਾਂ 'ਚ ਤਿੰਨ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਆਖਰ ਦੇ ਓਵਰਾਂ 'ਚ ਮੁਸਾ ਤੇ ਹਸਨੇਨ ਨੇ ਕਿਸੇ ਤਰ੍ਹਾ ਮੈਚ ਨੂੰ ਸੁਪਰ ਓਵਰ 'ਚ ਪਹੁੰਚਾ ਦਿੱਤਾ। ਜ਼ਿੰਬਾਬਵੇ ਵਲੋਂ ਗੇਂਦਬਾਜ਼ ਬਲੈਸਿੰਗ ਨੇ ਪੰਜ ਵਿਕਟਾਂ ਹਾਸਲ ਕੀਤੀਆਂ।
ਸੁਪਰ ਓਪਰ
ਪਾਕਿਸਤਾਨ ਦੇ ਲਈ ਸੁਪਰ ਓਵਰ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਪਹਿਲੀ ਹੀ ਗੇਂਦ 'ਤੇ ਇਫਤਿਖਾਰ ਕੈਚ ਆਊਟ ਹੋ ਗਏ। ਦੂਜੀ ਗੇਂਦ 'ਤੇ ਖੁਸ਼ਦਿਲ ਨੇ ਇਕ ਦੌੜ ਤਾਂ ਫਖਰ ਨੇ ਤੀਜੀ ਗੇਂਦ 'ਤੇ ਇਕ ਦੌੜ ਹਾਸਲ ਕੀਤੀ। ਚੌਥੀ ਗੇਂਦ 'ਤੇ ਖੁਸ਼ਦਿਲ ਬੋਲਡ ਹੋ ਗਿਆ। ਪਾਕਿਸਤਾਨ ਨੇ ਤਿੰਨ ਦੌੜਾਂ ਦਾ ਟੀਚਾ ਜ਼ਿੰਬਾਬਵੇ ਨੂੰ ਦਿੱਤਾ। ਜ਼ਿੰਬਾਬਵੇ ਵਲੋਂ ਰਜਾ ਨੇ ਤੀਜੀ ਹੀ ਗੇਂਦ 'ਤੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਹਾਸਲ ਕਰਵਾਈ। ਦੱਸ ਦੇਈਏ ਕਿ ਪਾਕਿਸਤਾਨ ਨੇ ਇਹ ਸੀਰੀਜ਼ 2-1 ਨਾਲ ਜਿੱਤ ਲਈ।


Gurdeep Singh

Content Editor

Related News