ਨਾਮੀਬੀਆ ''ਤੇ ਜਿੱਤ ਤੋਂ ਬਾਅਦ ਬਾਬਰ ਨੇ ਦਿੱਤਾ ਵੱਡਾ ਬਿਆਨ

11/03/2021 1:28:21 AM

ਆਬੂ ਧਾਬੀ- ਪਾਕਿਸਤਾਨ ਨੇ ਨਾਮੀਬੀਆ ਨੂੰ 45 ਦੌੜਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦੇ ਨਾਲ ਭਾਵੇ ਹੀ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੋਵੇ ਪਰ ਕਪਤਾਨ ਬਾਬਰ ਆਜ਼ਮ ਇਸ ਕਮਜ਼ੋਰ ਮੰਨੀ ਜਾਣ ਵਾਲੀ ਟੀਮ ਦੇ ਵਿਰੁੱਧ ਫੀਲਡਿੰਗ ਤੋਂ ਸੰਤੁਸ਼ਟ ਨਹੀਂ ਹਨ। ਪਾਕਿਸਤਾਨ ਦੇ 190 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਾਮੀਬੀਆ ਦੀ ਟੀਮ ਡੇਵਿਡ ਵਾਈਸੀ (31 ਗੇਂਦਾਂ ਵਿਚ ਅਜੇਤੂ 43, ਦੋ ਛੱਕੇ ਤਿੰਨ ਚੌਕੇ), ਕ੍ਰੇਗ ਵਿਲੀਅਮਸਨ (40) ਤੇ ਸਲਾਮੀ ਬੱਲੇਬਾਜ਼ ਸਟੀਫਨ ਬਾਰਡ (29) ਦੀਆਂ ਪਾਰੀਆਂ ਦੇ ਬਾਵਜੂਦ ਪੰਜ ਵਿਕਟ 'ਤੇ 144 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਵਲੋਂ ਸਪਿਨਰ ਇਮਾਦ ਵਸੀਮ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਓਵਰ ਵਿਚ 13 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਹਾਸਲ ਅਲੀ (22 ਦੌੜਾਂ 'ਤੇ ਇਕ ਵਿਕਟ), ਹਾਰਿਸ ਸਾਉਫ (25 ਦੌੜਾਂ 'ਤੇ ਇਕ ਵਿਕਟ) ਤੇ ਸ਼ਾਦਾਬ ਖਾਨ (35 ਦੌੜਾਂ 'ਤੇ ਇਕ ਵਿਕਟ) ਨੇ ਵੀ ਇਕ-ਇਕ ਹਾਸਲ ਕੀਤੀ। 

ਇਹ ਖ਼ਬਰ ਪੜ੍ਹੋ- T20 WC, SA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ

PunjabKesari
ਪਾਕਿਸਤਾਨ ਦੇ ਰਿਜ਼ਵਾਨ (ਅਜੇਤੂ 79) ਤੇ ਬਾਬਰ (70) ਦੇ ਵਿਚ ਪਹਿਲੇ ਵਿਕਟ ਦੀ 113 ਦੌੜਾਂ ਦੀ ਸਾਂਝੇਦਾਰੀ ਨਾਲ 2 ਵਿਕਟ 'ਤੇ 189 ਦੌੜਾਂ ਦਾ ਸਕੋਰ ਖੜਾ ਕੀਤਾ ਸੀ। ਰਿਜ਼ਵਾਨ ਨੇ ਮੁਹੰਮਦ ਹਫੀਜ਼ (ਅਜੇਤੂ 32) ਦੇ ਨਾਲ ਵੀ ਤੀਜੇ ਵਿਕਟ ਦੇ ਲਈ 4.2 ਓਵਰ ਵਿਚ 67 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਬਾਬਰ ਨੇ ਸੁਪਰ 12 ਗੇੜ ਦੇ ਮੈਚ ਵਿਚ ਜਿੱਤ ਤੋਂ ਬਾਅਦ ਕਿਹਾ ਅੱਜ ਅਸੀਂ ਅਲੱਗ ਰਣਨੀਤੀ ਦੇ ਨਾਲ ਉਤਰੇ ਸੀ। ਚਾਹੁੰਦੇ ਸੀ ਕਿ ਸਲਾਮੀ ਸਾਂਝੇਦਾਰੀ ਲੰਮੀ ਹੋਵੇ ਤੇ ਅਸੀਂ ਅਜਿਹਾ ਕਰਨ ਵਿਚ ਸਫਲ ਰਹੇ। ਹਫੀਜ਼ ਤੇ ਹਸਨ ਅਲੀ ਦੇ ਰੂਪ ਵਿਚ ਸਾਡੇ ਕੋਲ ਵਧੀਆ ਖਿਡਾਰੀ ਹਨ ਤੇ ਟੂਰਨਾਮੈਂਟ ਦੇ ਅਲੱਗ ਪੜਾਅ ਵਿਚ ਤੇ ਮਹੱਤਵਪੂਰਨ ਹੋਵੇਗਾ। ਬਾਬਰ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਸਾਰੇ ਵਿਭਾਗਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ। ਤਰੇਲ ਦੇ ਕਾਰਨ ਫੀਲਡਿੰਗ ਵਿਚ ਕੁਝ ਪ੍ਰੇਸ਼ਾਨੀ ਹੋਈ ਪਰ ਇਹ ਬਹਾਨਾ ਨਹੀਂ ਹੈ, ਸਾਨੂੰ ਬਿਹਤਰ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ।

ਇਹ ਖ਼ਬਰ ਪੜ੍ਹੋ-UAE 'ਚ IPL ਖੇਡਣ ਨਾਲ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਹੋਇਆ ਫਾਇਦਾ : ਸਾਊਦੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


Gurdeep Singh

Content Editor

Related News