ਬਾਬਰ ਆਜ਼ਮ ਨੇ ਹਾਸਲ ਕੀਤੀ ਇਹ ਉਪਲੱਬਧੀ, ਇਹ ਵੱਡੇ ਰਿਕਾਰਡ ਵੀ ਬਣਾਏ

11/07/2021 10:01:00 PM

ਸ਼ਾਰਜਾਹ- ਟੀ-20 ਕ੍ਰਿਕਟ ਵਿਸ਼ਵ ਕੱਪ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਰਿਕਾਰਡ 'ਤੇ ਰਿਕਾਰਡ ਬਣਾ ਰਹੇ ਹਨ। ਸਕਾਟਲੈਂਡ ਵਿਰੁੱਧ ਸ਼ਾਰਜਾਹ ਦੇ ਮੈਦਾਨ 'ਤੇ ਖੇਡੇ ਗਏ ਮੁਕਾਬਲੇ ਵਿਚ ਬਾਬਰ  ਆਜ਼ਮ ਨੇ ਇਕ ਵਾਰ ਫਿਰ ਤੋਂ ਅਰਧ ਸੈਂਕੜਾ ਲਗਾਇਆ ਤੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ। ਬਾਬਰ ਦਾ ਇਹ ਟੂਰਨਾਮੈਂਟ ਵਿਚ ਚੌਥਾ ਅਰਧ ਸੈਂਕੜਾ ਸੀ। ਇਸ ਨਾਲ ਉਹ ਟੂਰਨਾਮੈਂਟ ਦੇ ਇਕ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ 'ਚ ਗੇਲ ਤੇ ਕੋਹਲੀ ਦੀ ਬਰਾਬਰੀ 'ਤੇ ਆ ਗਏ ਹਨ। ਇਹੀ ਨਹੀਂ ਵਿਸ਼ਵ ਕੱਪ ਵਿਚ ਉਹ ਟਾਪ ਸਕੋਰਰ ਵੀ ਬਣ ਗਏ ਹਨ। ਉਨ੍ਹਾਂ ਨੇ ਇੰਗਲੈਂਡ ਦੇ ਜੋਸ ਬਟਲਰ ਨੂੰ ਪਿੱਛੇ ਛੱਡ ਦਿੱਤਾ ਹੈ। ਦੇਖੋ ਰਿਕਾਰਡ-

ਇਹ ਖਬ਼ਰ ਪੜ੍ਹੋ- NZ vs AFG : ਰਾਸ਼ਿਦ ਖਾਨ ਨੇ ਟੀ20 ਕਰੀਅਰ ਦੀਆਂ 400 ਵਿਕਟਾਂ ਕੀਤੀਆਂ ਪੂਰੀਆਂ


ਵਿਸ਼ਵ ਕੱਪ 'ਚ ਬਾਬਰ ਆਜ਼ਮ
68 ਬਨਾਮ ਭਾਰਤ
9 ਬਨਾਮ ਨਿਊਜ਼ੀਲੈਂਡ
51 ਬਨਾਮ ਅਫਗਾਨਿਸਤਾਨ
70 ਬਨਾਮ ਨਾਮੀਬੀਆ
66 ਬਨਾਮ ਸਕਾਟਲੈਂਡ

PunjabKesari
ਵਿਸ਼ਵ ਕੱਪ ਦਾ ਟਾਪ ਸਕੋਰਰ
261 ਬਾਬਰ ਆਜ਼ਮ, ਪਾਕਿਸਤਾਨ
240 ਜੋਸ ਬਟਲਰ, ਇੰਗਲੈਂਡ
231 ਚੌਰਿਥ ਅਸਲਾਂਕਾ, ਸ਼੍ਰੀਲੰਕਾ
221 ਪਾਥੁਮ ਨਿਸਾਂਕਾ, ਸ਼੍ਰੀਲੰਕਾ
214 ਮੁਹੰਮਦ ਰਿਜ਼ਵਾਨ, ਪਾਕਿਸਤਾਨ

PunjabKesari
ਟੀ-20 ਵਿਚ ਬਤੌਰ ਕਪਤਾਨ ਅਰਧ ਸੈਂਕੜੇ
15 ਬਾਬਰ ਆਜ਼ਮ
13 ਵਿਰਾਟ ਕੋਹਲੀ
11 ਆਰੋਨ ਫਿੰਚ
11 ਕੇਨ ਵਿਲੀਅਮਸਨ

ਇਹ ਖਬ਼ਰ ਪੜ੍ਹੋ-  ਕ੍ਰਿਸ ਗੇਲ ਦਾ ਸੰਨਿਆਸ 'ਤੇ ਵੱਡਾ ਬਿਆਨ, ਦੱਸਿਆ ਕਿੱਥੇ ਖੇਡਣਾ ਚਾਹੁੰਦੇ ਹਨ ਵਿਦਾਈ ਮੈਚ


ਇਕ ਟੀ-20 ਵਿਸ਼ਵ ਕੱਪ ਵਿਚ ਚਾਰ 50+ ਸਕੋਰ
2007 'ਚ ਮੈਥਿਊ ਹੇਡਨ
2014 'ਚ ਵਿਰਾਟ ਕੋਹਲੀ
2021 'ਚ ਬਾਬਰ ਆਜ਼ਮ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News