ਪ੍ਰਣੀਤ ਨੇ ਜਾਪਾਨ ਓਪਨ ਦੇ ਸੈਮੀਫਾਈਨਲ ''ਚ ਬਣਾਈ ਜਗ੍ਹਾ
Friday, Jul 26, 2019 - 02:25 PM (IST)

ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਖਿਡਾਰੀ ਬੀ. ਸਾਈ. ਪ੍ਰਣੀਤ ਸ਼ੁੱਕਰਵਾਰ ਨੂੰ ਇੱਥੇ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰਫਾਈਨਲ 'ਚ ਇੰਡੋਨੇਸ਼ੀਆ ਦੇ ਤਾਮੀ ਸੁਗਿਆਰਤੋ 'ਤੇ ਸੌਖੀ ਜਿੱਤ ਦੇ ਨਾਲ ਸੈਮੀਫਾਈਨਲ 'ਚ ਪਹੁੰਚ ਗਏ। ਪ੍ਰਣੀਤ ਨੇ ਸੁਗਿਆਰਤੋ ਨੂੰ 36 ਮਿੰਟ ਚੱਲੇ ਮੁਕਾਬਲੇ 'ਚ 21-12, 21-15 ਨਾਲ ਹਰਾਇਆ। ਹੁਣ ਸਿਰਫ ਫਾਈਨਲ 'ਚ ਪੁੱਜਣ ਲਈ ਉਨ੍ਹਾਂ ਨੂੰ ਟਾਪ ਦਰਜੇ ਦੇ ਜਾਪਾਨ ਦੇ ਕੇਂਤੋ ਮੋਮੋਤਾ ਦੀ ਮੁਸ਼ਕਿਲ ਚੁਣੌਤੀ ਨੂੰ ਪਾਰ ਕਰਨਾ ਹੋਵੇਗਾ।
ਭਾਰਤੀ ਖਿਡਾਰੀ ਨੇ ਪਹਿਲੀ ਗੇਮ 'ਚ 1-1 ਦੇ ਸਕੋਰ ਤੋਂ ਬਾਅਦ ਹੀ ਆਪਣਾ ਦਬਦਬਾ ਬਣਾ ਲਿਆ ਜਦੋਂ ਕਿ ਵਰਲਡ ਚੈਂਪੀਅਨਸ਼ਿਪ ਦੇ ਸਾਬਾਕਾ ਕਾਂਸੇ ਤਮਗਾ ਜੇਤੂ ਇੰਡੋਨੇਸ਼ੀਆ ਦੇ ਖਿਡਾਰੀ ਉਨ੍ਹਾਂ ਦੇ ਸਕੋਰ ਦਾ ਸਿਰਫ ਪਿੱਛਾ ਕਰਦੇ ਰਹੇ। ਦੂਜੀ ਗੇਮ 'ਚ ਹਾਲਾਂਕਿ ਮੁਕਾਬਲਾ ਸਖਤ ਸੀ ਪਰ ਪ੍ਰਣੀਤ ਨੇ ਪੂਰੇ ਮੈਚ ਦੇ ਦੌਰਾਨ ਲਗਭਗ ਤਿੰਨ ਅੰਕ ਦੀ ਬੜ੍ਹਤ ਬਰਕਰਾਰ ਰੱਖੀ ਤੇ ਜਦ ਸਕੋਰ 18-15 ਸੀ ਤੱਦ ਉਸ ਨੇ ਲਗਤਾਰ ਤਿੰਨ ਅੰਕ ਬਣਾ ਕੇ ਮੁਕਾਬਲਾ ਆਪਣੇ ਨਾਮ ਕਰ ਲਿਆ।