ਆਯੁਸ਼ ਤੇ ਡਾਲੀਮਾ ਬਣੇ ਸਰਵਸ੍ਰੇਸ਼ਠ ਫੁੱਟਬਾਲਰ
Monday, Dec 09, 2019 - 09:47 PM (IST)

ਨਵੀਂ ਦਿੱਲੀ— ਆਯੁਸ਼ ਅਧਿਕਾਰੀ ਤੇ ਡਾਲੀਮਾ ਛਿੱਬਰ ਨੂੰ ਪਹਿਲੀ ਦਿੱਲੀ ਫੁੱਟਬਾਲ ਐਵਾਰਡ ਨਾਈਟ 'ਚ ਸੋਮਵਾਰ ਨੂੰ ਕ੍ਰਮਵਾਰ- ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਤੇ ਮਹਿਲਾ ਫੁੱਟਬਾਲਰ ਚੁਣਿਆ ਗਿਆ। ਆਯੁਸ਼ ਨੇ 2018-19 ਦੇ ਸੰਤੋਸ਼ ਟਰਾਫੀ ਸੈਸ਼ਨ 'ਚ ਦਿੱਲੀ ਦੇ ਲਈ ਸਭ ਤੋਂ ਜ਼ਿਆਦਾ 6 ਗੋਲ ਕੀਤੇ ਸਨ। ਉਸ ਨੂੰ ਸਰਵਸ੍ਰੇਸ਼ਠ ਪੁਰਸ਼ ਫੁੱਟਬਾਲਰ ਦਾ ਖਿਤਾਬ ਮਿਲਿਆ, ਜਦਕਿ ਰਾਸ਼ਟਰੀ ਟੀਮ ਦੀ ਮੈਂਬਰ ਤੇ ਡਿਫੇਂਡਰ ਡਾਲੀਮਾ ਨੂੰ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਦਾ ਪੁਰਸਕਾਰ ਮਿਲਿਆ। ਫੁੱਟਬਾਲ ਦਿੱਲੀ ਦੇ ਪ੍ਰਧਾਨ ਸ਼ਾਜੀ ਪ੍ਰਭਾਕਰਣ ਤੇ ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੇ ਜਨਰਲ ਸਕੱਤਰ ਕੁਸ਼ਲ ਦਾਸ ਨੇ ਖਿਡਾਰੀਆਂ ਨੂੰ ਇਨਾਮ ਦਿੱਤੇ।
ਪੁਰਸਕਾਰ 34 ਵਰਗਾਂ 'ਚ ਦਿੱਤੇ ਗਏ। ਰੁਦਰਾਂਸ਼ ਸਿੰਘ ਨੂੰ ਸਰਵਸ੍ਰੇਸ਼ਠ ਨੋਜਵਾਨ ਖਿਡਾਰੀ ਤੇ ਅਵੇਕਾ ਸਿੰਘ ਨੂੰ ਸਰਵਸ੍ਰੇਸ਼ਠ ਨੋਜਵਾਨ ਮਹਿਲਾ ਖਿਡਾਰੀ ਦਾ ਖਿਤਾਬ ਮਿਲਿਆ। ਪਰਿਤੋਸ਼ ਸ਼ਰਮਾ ਨੂੰ ਸਰਵਸੇਸ਼ਠ ਪੁਰਸ਼ ਕੋਚ ਤੇ ਦਿਸ਼ਾ ਮਲਹੋਤਰਾ ਨੂੰ ਸਰਵਸ੍ਰੇਸ਼ਠ ਮਹਿਲਾ ਕੋਚ ਦਾ ਪੁਰਸਕਾਰ ਮਿਲਿਆ। ਗੜਵਾਲ ਹੀਰੋਜ ਨੂੰ ਸਰਵਸ੍ਰੇਸ਼ਠ ਪੁਰਸ਼ ਕਲੱਬ ਤੇ ਹੰਸ ਫੁੱਟਬਾਲ ਕਲੱਬ ਨੂੰ ਸਰਵਸ੍ਰੇਸ਼ਠ ਮਹਿਲਾ ਕਲੱਬ ਦਾ ਪੁਰਸਕਾਰ ਮਿਲਿਆ।