AUS ਟੀਮ ਕਰ ਸਕਦੀ ਹੈ ਪਾਕਿ ਦਾ ਦੌਰਾ, ਮੁੱਖ ਚੋਣਕਾਰ ਬੇਲੀ ਨੇ ਕਹੀ ਇਹ ਗੱਲ

Tuesday, Jan 25, 2022 - 07:59 PM (IST)

AUS ਟੀਮ ਕਰ ਸਕਦੀ ਹੈ ਪਾਕਿ ਦਾ ਦੌਰਾ, ਮੁੱਖ ਚੋਣਕਾਰ ਬੇਲੀ ਨੇ ਕਹੀ ਇਹ ਗੱਲ

ਮੈਲਬੋਰਨ- ਆਸਟਰੇਲੀਆ ਆਪਣੇ ਚੋਟੀ ਦੇ ਖਿਡਾਰੀਆਂ ਦੇ ਨਾਲ ਪਾਕਿਸਤਾਨ ਦਾ ਦੌਰਾ ਕਰਨ ਦੀ ਤਿਆਰੀ ਵਿਚ ਹੈ ਕਿਉਂਕਿ ਹੁਣ ਤੱਕ ਕਿਸੇ ਖਿਡਾਰੀ ਨੂੰ ਦੇਸ਼ ਦਾ ਦੌਰਾ ਕਰਨ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ। ਪਾਕਿਸਤਾਨ ਸੁਰੱਖਿਆ ਕਾਰਨਾਂ ਦੇ ਕਰਕੇ ਲੱਗਭਗ ਇਕ ਦਹਾਕੇ ਤੱਕ ਚੋਟੀ ਅੰਤਰਰਾਸ਼ਟਰੀ ਟੀਮ ਤੇ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕਰ ਸਕਿਆ ਹੈ। ਪਾਕਿਸਤਾਨ ਨੇ ਪਿਛਲੀ ਵਾਰ ਆਪਣੀ ਧਰਤੀ 'ਤੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਟੂਰਨਾਮੈਂਟ ਦਾ ਆਯੋਜਨ 1996 ਵਿਚ ਕੀਤਾ ਸੀ ਜਦੋਂ ਉਸ ਨੇ ਭਾਰਤ ਤੇ ਸ਼੍ਰੀਲੰਕਾ ਦੇ ਨਾਲ ਵਿਸ਼ਵ ਕੱਪ ਗੀ ਸਹਿ-ਮੇਜ਼ਬਾਨੀ ਕੀਤੀ ਸੀ। 2009 ਵਿਚ ਸ਼੍ਰੀਲੰਕਾ ਦੀ ਟੀਮ ਬਸ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਵਿਚ 2019 ਤੱਕ ਟੈਸਟ ਕ੍ਰਿਕਟ ਦਾ ਆਯੋਜਨ ਨਹੀਂ ਹੋ ਸਕਿਆ। ਪਿਛਲੇ ਸਾਲ ਵੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਤੇ ਇੰਗਲੈਂਡ ਦੀ ਟੀਮ ਸੁਰੱਖਿਆ ਕਾਰਨਾਂ ਨਾਲ ਪਾਕਿਸਤਾਨ ਦੌਰੇ ਤੋਂ ਹਟ ਗਈ ਸੀ।

PunjabKesari

ਨਿਊਜ਼ੀਲੈਂਡ ਨੇ ਤਾਂ ਮੈਚ ਤੋਂ ਠੀਕ ਪਹਿਲਾਂ ਹਟਣ ਦਾ ਫੈਸਲਾ ਕੀਤਾ। ਆਸਟਰੇਲੀਆ ਦੀ ਟੀਮ 24 ਸਾਲ ਪਹਿਲਾਂ ਪਾਕਿਸਤਾਨ ਦੌਰੇ ਦੀ ਰਾਹ 'ਤੇ ਹੈ। ਰਾਸ਼ਟਰੀ ਚੋਣਕਾਰ ਜਾਰਜ ਬੇਲੀ ਨੇ ਸੁਰੱਖਿਆ ਯੋਜਨਾ ਨੂੰ ਕਾਫੀ ਮਜ਼ਬੂਤ ਕਰਾਰ ਦਿੱਤਾ ਹੈ। ਕ੍ਰਿਕਟ ਆਸਟਰੇਲੀਆ ਦੀ ਵੈੱਬਸਾਈਟ ਦੇ ਅਨੁਸਾਰ ਬੇਲੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੋਵੇਂ ਬੋਰਡ ਹੁਣ ਵੀ ਦੌਰੇ ਨੂੰ ਲੈ ਕੇ ਕੁਝ ਮਾਮੂਲੀ ਚੀਜ਼ਾਂ 'ਤੇ ਕੰਮ ਕਰ ਰਹੇ ਹਨ, ਇਸ ਲਈ ਇਕ ਵਾਰ ਉਨ੍ਹਾਂ ਨੂੰ ਰਸਮੀ ਮਨਜ਼ੂਰੀ ਮਿਲਣ ਤੋਂ ਬਾਅਦ ਅਸੀਂ ਟੀਮ ਦਾ ਐਲਾਨ ਕਰਾਂਗੇ ਪਰ ਅਸੀਂ ਕਾਫੀ ਹੱਦ ਤੱਕ ਸਹੀ ਦਿਸ਼ਾ ਵਿਚ ਜਾ ਰਹੇ ਹਾਂ। 
 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News