ਭਾਰਤ ਖਿਲਾਫ ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ, ਸਮਿਥ, ਮੈਕਸਵੈੱਲ ਅਤੇ ਸਟਾਰਕ ਦੀ ਵਾਪਸੀ

Monday, Sep 18, 2023 - 03:35 PM (IST)

ਭਾਰਤ ਖਿਲਾਫ ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ, ਸਮਿਥ, ਮੈਕਸਵੈੱਲ ਅਤੇ ਸਟਾਰਕ ਦੀ ਵਾਪਸੀ

ਮੈਲਬੌਰਨ : ਤਜਰਬੇਕਾਰ ਬੱਲੇਬਾਜ਼ ਸਟੀਵ ਸਮਿਥ, ਆਲਰਾਊਂਡਰ ਗਲੇਨ ਮੈਕਸਵੈੱਲ ਅਤੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਭਾਰਤ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਆਸਟਰੇਲੀਆ ਦੀ 18 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਹ ਤਿੰਨੇ ਖਿਡਾਰੀ ਸੱਟਾਂ ਤੋਂ ਉਭਰ ਰਹੇ ਸਨ ਜਿਸ ਕਾਰਨ ਉਹ ਦੱਖਣੀ ਅਫਰੀਕਾ ਦੌਰੇ 'ਤੇ ਨਹੀਂ ਜਾ ਸਕੇ।

ਦੱਖਣੀ ਅਫਰੀਕਾ ਦੌਰੇ ਦੌਰਾਨ ਸਿਖਰਲੇ ਕ੍ਰਮ ਦੇ ਬੱਲੇਬਾਜ਼ ਟ੍ਰੈਵਿਸ ਹੈੱਡ ਦੇ ਸੱਜੇ ਹੱਥ ਵਿੱਚ ਫਰੈਕਚਰ ਹੋ ਗਿਆ ਸੀ। ਉਸ ਦੀ ਜਗ੍ਹਾ ਮੈਥਿਊ ਸ਼ਾਰਟ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਿਸ ਨੇ ਅਜੇ ਤੱਕ ਵਨਡੇ 'ਚ ਡੈਬਿਊ ਨਹੀਂ ਕੀਤਾ ਹੈ। ਆਰੋਨ ਹਾਰਡੀ, ਟਿਮ ਡੇਵਿਡ ਅਤੇ ਮਾਈਕਲ ਨੇਸਰ ਨੂੰ ਵੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ, ਜਦਕਿ ਆਲਰਾਊਂਡਰ ਐਸ਼ਟਨ ਐਗਰ ਪੈਟਰਨਿਟੀ ਲੀਵ 'ਤੇ ਹਨ।

ਇਹ ਵੀ ਪੜ੍ਹੋ : IND vs SL, Asia Cup Final : ਸਿਰਾਜ ਨੇ ਬਣਾਇਆ ਵੱਡਾ ਰਿਕਾਰਡ, ਚਾਮਿੰਡਾ ਵਾਸ ਦੀ ਕੀਤੀ ਬਰਾਬਰੀ

ਤੇਜ਼ ਗੇਂਦਬਾਜ਼ ਸਪੈਂਸਰ ਜਾਨਸਨ ਨੂੰ ਟੀਮ 'ਚ ਬਰਕਰਾਰ ਰੱਖਿਆ ਗਿਆ ਹੈ ਜਦਕਿ ਤਜਰਬੇਕਾਰ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੇ ਵੀ ਦੱਖਣੀ ਅਫਰੀਕਾ ਖਿਲਾਫ ਪਹਿਲੇ ਦੋ ਵਨਡੇ ਮੈਚਾਂ 'ਚ ਅਜੇਤੂ 80 ਅਤੇ 124 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਮੈਚ ਕ੍ਰਮਵਾਰ 22, 24 ਅਤੇ 27 ਸਤੰਬਰ ਨੂੰ ਮੋਹਾਲੀ, ਇੰਦੌਰ ਅਤੇ ਰਾਜਕੋਟ 'ਚ ਖੇਡੇ ਜਾਣਗੇ।

ਭਾਰਤ ਖਿਲਾਫ ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਦੀ ਟੀਮ :

ਪੈਟ ਕਮਿੰਸ (ਕਪਤਾਨ), ਸੀਨ ਐਬੋਟ, ਐਲੇਕਸ ਕੈਰੀ (ਵਿਕਟਕੀਪਰ), ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਜੋਸ਼ ਇੰਗਲਿਸ (ਵਿਕਟਕੀਪਰ), ਸਪੈਂਸਰ ਜੌਹਨਸਨ, ਮਾਰਨਸ ਲੈਬੁਸ਼ਗਨ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਤਨਵੀਰ ਸੰਘਾ, ਮੈਥਿਊ ਸ਼ਾਰਟ, ਸਟੀਵਨ ਸਮਿਥ , ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ, ਡੇਵਿਡ ਵਾਰਨਰ ਅਤੇ ਐਡਮ ਜ਼ਾਂਪਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


author

Tarsem Singh

Content Editor

Related News