ਆਸਟਰੇਲੀਆਈ ਤੇਜ਼ ਗੇਂਦਬਾਜ਼ ਰਿਚਰਡਸਨ ਨੇ ਮੋਢੇ ਦੀ ਕਰਵਾਈ ਸਰਜਰੀ
Friday, May 08, 2020 - 12:17 AM (IST)

ਸਿਡਨੀ— ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੇ. ਰਿਚਰਡਸਨ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਕ੍ਰਿਕਟ ਸ਼ੁਰੂ ਹੋਣ ਤੋਂ ਪਹਿਲਾਂ ਠੀਕ ਹੋਣ ਦੇ ਲਈ ਆਪਣੇ ਸੱਜੇ ਮੋਢੇ ਦੀ ਸਰਜਰੀ ਕਰਵਾਈ ਹੈ। ਰਿਚਰਡਸਨ ਨੇ ਪਿਛਲੇ ਮਹੀਨੇ ਇਹ ਸਰਜਰੀ ਕਰਵਾਈ। ਪਿਛਲੇ ਸਾਲ ਮਾਰਚ 'ਚ ਪਾਕਿਸਤਾਨ ਵਿਰੁੱਧ ਦੂਜੇ ਵਨ ਡੇ 'ਚ ਉਸਦੇ ਮੋਢੇ ਦੀ ਹੱਡੀ ਆਪਣੇ ਸਥਾਨ ਤੋਂ ਹਿੱਲ ਗਈ ਸੀ। ਉਹ ਇਸ ਕਾਰਨ ਵਿਸ਼ਵ ਕੱਪ ਤੇ ਏਸ਼ੇਜ਼ ਦੌਰੇ 'ਤੇ ਨਹੀਂ ਜਾ ਸਕੇ ਸਨ। 23 ਸਾਲ ਦਾ ਖਿਡਾਰੀ ਇਸ ਕਾਰਨ 6 ਮਹੀਨਿਆਂ ਦੇ ਲਈ ਕ੍ਰਿਕਟ ਤੋਂ ਬਾਹਰ ਰਿਹਾ ਹੈ। ਉਨ੍ਹਾਂ ਨੇ ਮਾਰਚ 'ਚ ਦੱਖਣੀ ਅਫਰੀਕਾ ਵਿਰੁੱਧ ਵਾਪਸੀ ਕੀਤੀ ਪਰ ਉਹ ਫਿਰ ਆਪਣੇ ਮੋਢੇ ਨਾਲ ਜੂਝਦੇ ਰਹੇ। ਕੋਵਿਡ-19 ਮਹਾਮਾਰੀ ਦੇ ਚਲਦੇ ਸਾਰੇ ਕ੍ਰਿਕਟ ਗਤੀਵਿਧੀਆਂ ਜਾਂ ਤਾਂ ਰੱਦ ਹੋ ਗਈਆਂ ਜਾਂ ਫਿਰ ਮੁਅੱਤਲ। ਕ੍ਰਿਕਟ ਆਸਟਰੇਲੀਆ ਦੇ ਮੈਡੀਕਲ ਅਧਿਕਾਰੀ ਨੇ ਸੋਚਿਆ ਕਿ ਇਹ ਰਿਚਰਡਸਨ ਦੇ ਲਈ ਸਰਜਰੀ ਕਰਵਾਉਣ ਦਾ ਠੀਕ ਸਮਾਂ ਹੋਵੇਗਾ।