Australian Open : ਜੋਕੋਵਿਚ, ਰੂਬਲੇਵ ਤੇ ਸਬਾਲੇਂਕਾ ਚੌਥੇ ਦੌਰ ''ਚ, ਮਰੇ ਹਾਰਿਆ

Sunday, Jan 22, 2023 - 03:29 PM (IST)

ਸਪੋਰਟਸ ਡੈਸਕ– ਸਰਬੀਆਈ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਸ਼ਨੀਵਾਰ ਨੂੰ ਇੱਥੇ ਗ੍ਰਿਗੋਰ ਦਿਮਿਤ੍ਰੋਵ ਨੂੰ ਹਰਾ ਕੇ ਲਗਾਤਾਰ 24ਵੀਂ ਜਿੱਤ ਦਰਜ ਕੀਤੀ ਤੇ ਹੁਣ ਉਸਦਾ ਸਾਹਮਣਾ ਆਸਟਰੇਲੀਆ ਦੇ 23 ਸਾਲ ਦੇ ਐਲਕਸ ਡਿ ਮਿਨਾਰ ਨਾਲ ਹੋਵੇਗਾ। ਸਾਬਕਾ ਚੈਂਪੀਅਨ ਤੇ 22 ਵਾਰ ਦੇ ਮੇਜਰ ਚੈਂਪੀਅਨ ਰਾਫੇਲ ਨਡਾਲ, ਕੈਸਪਰ ਰੂਡ ਤੇ ਡੇਨੀਅਲ ਮੇਦਵੇਦੇਵ ਵਰਗੇ ਚੋਟੀ ਦਰਜਾ ਪ੍ਰਾਪਤ ਖਿਡਾਰੀਆਂ ਦੇ ਬਾਹਰ ਹੋਣ ਤੋਂ ਬਾਅਦ ਹੁਣ ਜੋਕੋਵਿਚ ਦੀਆਂ ਨਜ਼ਰਾਂ 22ਵਾਂ ਗ੍ਰੈਂਡ ਸਲੈਮ ਖਿਤਾਬ ਆਪਣੇ ਨਾਂ ਕਰਨ ’ਤੇ ਲੱਗੀਆਂ ਹਨ।

3 ਵਾਰ ਦੇ ਮੇਜਰ ਚੈਂਪੀਅਨ ਐਂਡੀ ਮਰੇ ਦਾ ਸਫਰ ਤੀਜੇ ਦੌਰ ਵਿਚ ਰਾਬਰਟੋ ਬਤਿਸਤਾ ਅਗੁਤ ਹੱਥੋਂ ਹਾਰ ਕੇ ਖਤਮ ਹੋ ਗਿਆ। 35 ਸਾਲ ਦੇ ਮਰੇ ਨੂੰ ਸਾਢੇ ਤਿੰਨ ਘੰਟੇ ਤਕ ਚੱਲੇ ਮੁਕਾਬਲੇ ਵਿਚ ਬਤਿਸਤਾ ਨੇ 6-1, 6-7(7), 6-3, 6-4 ਨਾਲ ਹਰਾਇਆ ਤੇ ਹੁਣ ਉਸਦਾ ਸਾਹਮਣਾ ਅਮਰੀਕਾ ਦੇ ਟਾਮੀ ਪਾਲ ਨਾਲ ਹੋਵੇਗਾ। ਪਾਲ ਸਮੇਤ ਅਮਰੀਕਾ ਦੇ ਚਾਰ ਖਿਡਾਰੀਆਂ ਨੇ ਚੌਥੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ, ਜਿਸ ਵਿਚ ਜੇਜੇ ਵੋਲਡ, ਸੇਬੇਸਟੀਅਨ ਕੋਰਡੋ ਤੇ ਬੇਨ ਸ਼ੇਲਟਨ ਸ਼ਾਮਲ ਹਨ।

ਇਹ ਵੀ ਪੜ੍ਹੋ : ਜਿਸ ਦੋਸਤ ਨੂੰ ਦਿੱਤੀ ਨੌਕਰੀ, ਉਸੇ ਨੇ ਉਮੇਸ਼ ਯਾਦਵ ਤੋਂ ਠੱਗੇ 44 ਲੱਖ ਰੁਪਏ, FIR ਦਰਜ

ਪੰਜਵਾਂ ਦਰਜਾ ਪ੍ਰਾਪਤ ਆਂਦ੍ਰੇ ਰੂਬਲੇਵ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਡੈਨ ਇਵਾਂਸ ਨੂੰ 6-4, 6-2, 6-3 ਨਾਲ ਹਰਾ ਕੇ 4 ਸਾਲ ਵਿਚ ਤੀਜੀ ਵਾਰ ਚੌਥੇ ਦੌਰ ਵਿਚ ਪ੍ਰਵੇਸ਼ ਕੀਤਾ। ਰੂਬਲੇਵ ਆਖਰੀ-16 ਵਿਚ ਨੌਵਾਂ ਦਰਜਾ ਪ੍ਰਾਪਤ ਹੋਲਗਰ ਰੂਨ ਨਾਲ ਭਿੜੇਗਾ। ਰੂਨ ਨੇ ਇਕ ਹੋਰ ਮੈਚ ਵਿਚ ਯੂਗੋ ਹਮਬਰਟ ਨੂੰ 6-4, 6-2, 7-6 (5) ਨਾਲ ਹਰਾ ਕੇ ਚੌਥੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਮਹਿਲਾ ਸਿੰਗਲਜ਼ ਵਿਚ ਬੇਲਾਰੂਸ ਦੀ ਪੰਜਵਾਂ ਦਰਜਾ ਪ੍ਰਾਪਤ ਆਇਰਨਾ ਸਬਾਲੇਂਕਾ ਨੇ ਐਲਿਸ ਮੇਟਰਨਸ ਨੂੰ 6-2, 6-3 ਨਾਲ ਹਰਾ ਕੇ ਚੌਥੇ ਦੌਰ ਵਿਚ ਜਗ੍ਹਾ ਬਣਾਈ। ਸਬਾਲੇਂਕਾ ਦਾ ਸਾਹਮਣਾ ਹੁਣ ਬੇਲਿੰਡਾ ਬੇਨਸਿਚ ਨਾਲ ਹੋਵੇਗਾ। ਇਸ ਸਵਿਸ ਖਿਡਾਰਨ ਨੇ ਕੈਮਿਲਾ ਜਿਓਰਗੀ ਨੂੰ 6-2, 7-5 ਨਾਲ ਹਰਾ ਕੇ ਆਖਰੀ-16 ਵਿਚ ਜਗ੍ਹਾ ਬਣਾਈ।

ਵਿਸ਼ਵ ਦੀ ਚੌਥੇ ਨੰਬਰ ਦੀ ਇਕ ਖਿਡਾਰਨ ਕੈਰੋਲਿਨਾ ਪਿਲਸਕੋਵਾ ਵੀ ਵਰਵਰਾ ਗ੍ਰੇਚੇਵਾ ਨੂੰ 6-4, 6-2 ਨਾਲ ਹਰਾ ਕੇ ਚੌਥੇ ਦੌਰ ਵਿਚ ਪਹੁੰਚ ਗਈ। ਉਸਦਾ ਅਗਲਾ ਮੁਕਾਬਲਾ ਝਾਂਗ ਸ਼ੂਆਈ ਨਾਲ ਹੋਵੇਗਾ, ਜਿਸ ਨੇ ਅਮਰੀਕੀ ਕੁਆਲੀਫਾਇਰ ਕੇਟੀ ਵੇਲਿਨੇਟਸ ਨੂੰ 6-3, 6-2 ਨਾਲ ਹਰਾਇਆ। ਇਕ ਹੋਰ ਮੈਚ ਵਿਚ ਡੋਨਾ ਵੇਕਿਚ ਨੇ ਸਪੇਨ ਦੀ ਨੂਰੀਆ ਪਾਰਿਜਾਸ ਡਿਆਜ ਨੂੰ 6-2, 6-2 ਨਾਲ ਹਰਾ ਕੇ ਤਿੰਨ ਸਾਲ ਵਿਚ ਦੂਜੀ ਵਾਰ ਚੌਥੇ ਦੌਰ ਵਿਚ ਪ੍ਰਵੇਸ਼ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News