ਆਸਟਰੇਲੀਆਈ ਗ੍ਰਾਂ. ਪ੍ਰੀ. ਤੋਂ ਹਟਿਆ ਮੈਕਲਾਰੇਨ

Friday, Mar 13, 2020 - 01:05 AM (IST)

ਆਸਟਰੇਲੀਆਈ ਗ੍ਰਾਂ. ਪ੍ਰੀ. ਤੋਂ ਹਟਿਆ ਮੈਕਲਾਰੇਨ

ਮੈਲਬੋਰਨ- ਮੈਕਲਾਰੇਨ ਨੇ ਆਪਣੀ ਟੀਮ ਦੇ ਇਕ ਮੈਂਬਰ ਦੇ ਕੋਰੋਨਾ ਵਾਇਰਸ ਟੈਸਟ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸੈਸ਼ਨ ਦੀ ਪਹਿਲੀ ਆਸਟਰੇਲੀਆਈ ਗ੍ਰਾਂ. ਪ੍ਰੀ. ਫਾਰਮੂਲਾ ਵਨ ਰੇਸ ਤੋਂ ਹਟਣ ਦਾ ਫੈਸਲਾ ਕੀਤਾ ਹੈ। ਟੀਮ ਨੇ ਬਿਆਨ 'ਚ ਕਿਹਾ ਕਿ ਟੀਮ ਦੇ ਇਕ ਮੈਂਬਰ ਦਾ ਟੈਸਟ ਪਾਜ਼ੇਟਿਵ ਰਿਹਾ। ਬੀਮਾਰ ਦੇ ਲੱਛਣ ਪਾਏ ਜਾਣ ਤੋਂ ਬਾਅਦ ਖੁਦ ਨੂੰ ਵੱਖ ਕਰ ਲਿਆ ਸੀ ਤੇ ਉਸ ਦਾ ਸਥਾਨਕ ਮੈਡੀਕਲ ਸਟਾਫ ਵਲੋਂ ਇਲਾਜ਼ ਕੀਤਾ ਜਾ ਰਿਹਾ ਹੈ।

 


author

Gurdeep Singh

Content Editor

Related News