India vs Australia 3rd Test: ਸਪਿਨ ਦੇ ਟੈਸਟ 'ਚ ਭਾਰਤ ਫ਼ੇਲ੍ਹ, ਨੌਂ ਵਿਕਟਾਂ ਨਾਲ ਜਿੱਤੇ ਕੰਗਾਰੂ
Friday, Mar 03, 2023 - 11:53 AM (IST)
ਇੰਦੌਰ (ਵਾਰਤਾ)- ਇੰਦੌਰ ਦੇ ਹੋਲਕਰ ਸਟੇਡੀਅਮ ਦੀ ਟਰਨ ਲੈਂਦੀ ਪਿੱਚ 'ਤੇ ਆਸਟ੍ਰੇਲੀਆ ਨੇ ਬਾਰਡਰ-ਗਾਵਸਕਰ ਦੇ ਤੀਜੇ ਟੈਸਟ ਮੈਚ ਵਿਚ ਸ਼ੁੱਕਰਵਾਰ ਨੂੰ ਇੱਥੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ। ਆਸਟ੍ਰੇਲੀਆ ਨੇ ਜਿੱਤ ਲਈ ਮਿਲੇ 76 ਦੌੜਾਂ ਦੇ ਟੀਚੇ ਨੂੰ 18.5 ਓਵਰਾਂ ਵਿਚ ਇਕ ਵਿਕਟ ਨਾਲ ਗਵਾ ਕੇ ਹਾਸਲ ਕਰ ਲਿਆ। ਟੀਮ ਲਈ ਟ੍ਰੈਵਿਸ ਹੈਡ ਨੇ ਦੂਜੀ ਪਾਰੀ ਵਿਚ ਸਭ ਤੋਂ ਵੱਧ ਨਾਬਾਦ 49 ਦੌੜਾਂ ਬਣਾਈਆਂ। ਮਾਰਨਸ ਲਾਬੂਸ਼ੇਨ ਨੇ ਨਾਬਾਦ 28 ਦੌੜਾਂ ਦਾ ਯੋਗਦਾਨ ਦਿੱਤਾ। ਇਸ ਮੁਕਾਬਲੇ ਨੂੰ ਗਵਾਉਣ ਦੇ ਬਾਅਦ ਵੀ 4 ਮੈਚਾਂ ਦੀ ਸੀਰੀਜ਼ ਵਿਚ ਭਾਰਤੀ ਟੀਮ 2-1 ਨਾਲ ਅੱਗੇ ਹੈ।
ਇਹ ਵੀ ਪੜ੍ਹੋ: ਭਾਰਤ ਦੀ ਚੋਟੀ ਦੀ ਟ੍ਰਿਪਲ ਜੰਪ ਖਿਡਾਰਨ ਐਸ਼ਵਰਿਆ ਲਈ ਖੜ੍ਹੀ ਹੋਈ ਮੁਸੀਬਤ, ਲੱਗੀ 4 ਸਾਲ ਦੀ ਪਾਬੰਦੀ
ਆਸਟ੍ਰੇਲੀਆ ਦੇ ਦਿੱਗਜ ਸਪਿਨਰ ਨਾਥਨ ਲਿਓਨ ਨੇ ਵੀਰਵਾਰ ਨੂੰ ਹੀ ਭਾਰਤ ਦੀ ਦੂਜੀ ਪਾਰੀ 'ਚ ਅੱਠ ਵਿਕਟਾਂ ਲੈ ਕੇ ਮੈਚ ਨੂੰ ਆਸਟ੍ਰੇਲੀਆ ਦੇ ਹੱਕ 'ਚ ਕਰ ਦਿੱਤਾ ਸੀ, ਜਿਸ 'ਤੇ ਟ੍ਰੈਵਿਸ ਅਤੇ ਮਾਰਨਸ ਦੀ ਜੋੜੀ ਨੇ ਸੰਜਮ ਨਾਲ ਬੱਲੇਬਾਜ਼ੀ ਕਰਦੇ ਹੋਏ ਅੱਜ ਮੈਚ 'ਤੇ ਮੋਹਰ ਲਗਾ ਦਿੱਤੀ। ਭਾਰਤ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਹਾਲਾਂਕਿ ਅੱਜ ਪਹਿਲੇ ਹੀ ਓਵਰ ਵਿਚ ਉਸਮਾਨ ਖਵਾਜਾ ਦਾ ਵਿਕਟ ਹਾਸਲ ਕਰਕੇ ਥੋੜ੍ਹਾ ਰੋਮਾਚ ਪੈਦਾ ਕੀਤਾ ਸੀ ਪਰ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੇ ਭਾਰਤੀਆਂ ਨੂੰ ਕੋਈ ਹੋਰ ਮੌਕਾ ਦਿੱਤੇ ਬਿਨਾਂ ਜਿੱਤ ਦਾ ਟੀਚਾ ਹਾਸਲ ਕਰ ਲਿਆ।
ਭਾਰਤ ਨੇ ਪਹਿਲੀ ਪਾਰੀ 'ਚ 109 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 'ਚ 197 ਦੌੜਾਂ ਬਣਾ ਕੇ ਮਹੱਤਵਪੂਰਨ ਬੜ੍ਹਤ ਹਾਸਲ ਕੀਤੀ ਸੀ। ਦੂਜੀ ਪਾਰੀ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਤਰਸਯੋਗ ਰਿਹਾ ਅਤੇ ਪੂਰੀ ਟੀਮ 163 ਦੌੜਾਂ ’ਤੇ ਢੇਰ ਹੋ ਗਈ ਸੀ ਅਤੇ ਮਹਿਮਾਨ ਟੀਮ ਨੂੰ 76 ਦੌੜਾਂ ਦਾ ਟੀਚਾ ਦਿੱਤਾ ਗਿਆ, ਜਿਸ ਨੂੰ ਆਸਟਰੇਲੀਆ ਨੇ 1 ਵਿਕਟ ’ਤੇ 78 ਦੌੜਾਂ ਬਣਾ ਕੇ ਪੂਰਾ ਕਰ ਲਿਆ।
ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਮਿਲੀ ਲਾਸ਼, ਮਾਈਕ੍ਰੋਸਾਫਟ ਦੇ ਭਾਰਤੀ ਮੁਲਾਜ਼ਮ ਦੀ ਸੀ ਪਤਨੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।