AUS v ENG : ਬੇਅਰਸਟੋ ਦੇ ਸੈਂਕੜੇ ਨਾਲ ਇੰਗਲੈਂਡ ਨੇ ਚੌਥੇ ਟੈਸਟ 'ਚ ਕੀਤੀ ਵਾਪਸੀ
Friday, Jan 07, 2022 - 07:59 PM (IST)
ਸਿਡਨੀ- ਜਾਨੀ ਬੇਅਰਸਟੋ ਦੇ ਸੈਂਕੜੇ ਤੇ ਬੇਨ ਸਟੋਕਸ ਦੇ ਅਰਧ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਚੌਥੇ ਏਸ਼ੇਜ਼ ਟੈਸਟ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਵਾਪਸੀ ਕੀਤੀ। ਬੇਅਰਸਟੋ 7 ਪਾਰੀਆਂ ਵਿਚ ਪਹਿਲਾ ਸੈਂਕੜਾ ਲਗਾਉਣ ਵਾਲੇ ਇੰਗਲੈਂਡ ਦੇ ਬੱਲੇਬਾਜ਼ ਹਨ। ਇਕ ਸਮੇਂ 'ਤੇ ਇੰਗਲੈਂਡ ਦਾ ਸਕੋਰ ਚਾਰ ਵਿਕਟਾਂ 'ਤੇ 36 ਦੌੜਾਂ ਸਨ ਪਰ ਬੇਅਰਸਟੋ ਤੇ ਸਟੋਕਸ ਨੇ 7 ਵਿਕਟਾਂ 'ਤੇ 258 ਦੌੜਾਂ ਤੱਕ ਪਹੁੰਚਾਇਆ। ਬੇਅਰਸਟੋ ਨੇ 138 ਗੇਂਦਾਂ ਵਿਚ 12 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਤੀਜੇ ਦਿਨ ਦਾ ਖੇਡ ਖਤਮ ਹੋਣ ਤਕ ਬੇਅਰਸਟੋ 103 ਤੇ ਜੈਕ ਲੀਚ 4 ਦੌੜਾਂ ਬਣਾ ਕੇ ਖੇਡ ਰਹੇ ਸਨ।
ਇੰਗਲੈਂਡ ਅਜੇ ਵੀ ਆਸਟਰੇਲੀਆ ਤੋਂ 158 ਦੌੜਾਂ ਪਿੱਛੇ ਹੈ। ਇਸ਼ ਤੋਂ ਪਹਿਲਾਂ ਬੇਨ ਸਟੋਕਸ ਨੇ 91 ਗੇਂਦਾਂ ਵਿਚ 9 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਉਨ੍ਹਾਂ ਨੇ ਬੇਅਰਸਟੋ ਦੇ ਨਾਲ 128 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਗਲੈਂਡ ਨੂੰ ਖਤਰੇ ਵਿਚੋਂ ਬਾਹਰ ਕੱਢਿਆ। ਨਾਥਨ ਲਿਓਨ ਨੇ ਸਟੋਕਸ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਸਟੋਕਸ ਨੂੰ 2 ਵਾਰ ਜੀਵਨਦਾਨ ਮਿਲਿਆ। ਜੋਸ ਬਟਲਰ ਲਗਾਤਾਰ ਦੂਜੀ ਵਾਰ ਖਾਤਾ ਨਹੀਂ ਖੋਲ੍ਹ ਸਕੇ ਤੇ ਕਮਿੰਸ ਦੀ ਗੇਂਦ 'ਤੇ ਖਵਾਜਾ ਨੇ ਕਵਰ ਵਿਚ ਉਸਦਾ ਕੈਚ ਫੜਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।