AUS v ENG : ਵਾਰਨਰ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਮਜ਼ਬੂਤ ਸਥਿਤੀ ''ਚ
Thursday, Dec 16, 2021 - 07:59 PM (IST)
ਐਡੀਲੇਡ- ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (95) ਆਪਣਾ ਸੈਂਕੜਾ ਪੂਰਾ ਕਰਨ ਤੋਂ ਸਿਰਫ ਪੰਜ ਦੌੜਾਂ ਨਾਲ ਖੁੰਝ ਗਏ ਪਰ ਉਸਦੀ ਸ਼ਾਨਦਾਰ ਪਾਰੀ ਤੇ ਮਾਰਨਸ ਲਾਬੁਸ਼ੇਨ (95) ਦੇ ਨਾਲ ਦੂਜੇ ਵਿਕਟ ਦੇ ਲਈ 172 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਦੀ ਬਦੌਲਤ ਆਸਟਰੇਲੀਆ ਨੇ ਇੰਗਲੈਂਡ ਦੇ ਵਿਰੁੱਧ ਗੁਲਾਬੀ ਗੇਂਦ ਨਾਲ ਖੇਡੇ ਜਾ ਰਹੇ ਦੂਜੇ ਡੇ ਨਾਈਟ ਟੈਸਟ ਮੈਚ ਦੇ ਪਹਿਲੇ ਦਿਨ ਵੀਰਵਾਰ ਨੂੰ 89 ਓਵਰ ਵਿਚ 2 ਵਿਕਟਾਂ 'ਤੇ 221 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ ਹੈ।
ਨਵੇਂ ਕਪਤਾਨ ਤੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਕੋਵਿਡ ਪਾਜ਼ੇਟਿਵ ਆਉਣ ਤੋਂ ਬਾਅਦ ਬਦਕਿਮਸਤੀ ਨਾਲ ਦੂਜੇ ਟੈਸਟ ਤੋਂ ਬਾਹਰ ਹੋ ਗਏ, ਕਮਿੰਸ ਦੇ ਬਾਹਰ ਹੋਣ ਤੋਂ ਬਾਅਦ ਐਡੀਲੇਡ ਵਿਚ ਡੇ ਨਾਈਟ ਟੈਸਟ ਦੀ ਕਪਤਾਨੀ ਸਟੀਵ ਸਮਿੱਥ ਨੇ ਕਪਤਾਨੀ ਸੰਭਾਲੀ ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੀ ਟੀਮ ਵਿਚ ਉਸਦੇ ਦੋਵੇਂ ਅਨੁਭਵੀ ਤੇਜ਼ ਗੇਂਦਬਾਜ਼ਾਂ ਜੇਮਸ ਐਂਡਰਸਨ ਤੇ ਸਟੁਅਰਡ ਬਰਾਡ ਦੋਵਾਂ ਦੀ ਵਾਪਸੀ ਹੋਈ ਪਰ ਉਹ ਆਸਟਰੇਲੀਆਈ ਬੱਲੇਬਾਜ਼ਾਂ 'ਤੇ ਕੋਈ ਪ੍ਰਭਾਵ ਨਹੀਂ ਪਾ ਸਕੇ। ਇੰਗਲੈਂਡ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਸਟੁਅਰਡ ਬਰਾਡ ਤੇ ਬੇਨ ਸਟੋਕਸ ਨੇ 1-1 ਵਿਕਟ ਹਾਸਲ ਕੀਤੀ। ਦਿਨ ਦੀ ਖੇਡ ਖਤਮ ਹੋਣ ਤੱਕ ਕਪਤਾਨ ਸਮਿੱਥ ਨੇ ਅਜੇਤੂ 18 ਦੌੜਾਂ ਤੇ ਮਾਰਨਸ ਲਾਬੁਸ਼ੇਨ ਨੇ ਅਜੇਤੂ 95 ਦੌੜਾਂ ਬਣਾਈਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।