ਸੈਮੀਫਾਈਨਲ ਦੀ ਦੌੜ ''ਚ ਬਣੇ ਰਹਿਣ ਲਈ ਹਰ ਹਾਲ ਵਿਚ ਜਿੱਤਣਾ ਚਾਹੇਗਾ ਆਸਟਰੇਲੀਆ

Thursday, Nov 04, 2021 - 12:46 AM (IST)

ਦੁਬਈ- ਆਸਟਰੇਲੀਆਈ ਕ੍ਰਿਕਟ ਟੀਮ ਮੌਜੂਦਾ ਟੀ-20 ਵਿਸ਼ਵ ਕੱਪ-2021 ਦੇ ਸੈਮੀਫਾਈਨਲ ਦੀ ਦੌੜ 'ਚ ਬਣੇ ਰਹਿਣ ਲਈ ਇੱਥੇ ਵੀਰਵਾਰ ਨੂੰ ਬੰਗਲਾਦੇਸ਼ ਖਿਲਾਫ ਗਰੁੱਪ-1 ਦੇ ਮੁਕਾਬਲੇ ਵਿਚ ਕਿਸੇ ਵੀ ਹਾਲ ਵਿਚ ਜਿੱਤ ਹਾਸਲ ਕਰਨਾ ਚਾਹੇਗੀ। ਦੋਵਾਂ ਟੀਮਾਂ ਦੀ ਹਾਲਤ ਫਿਲਹਾਲ ਇਕ-ਦੂਜੇ ਤੋਂ ਬਹੁਤ ਵੱਖ ਹੈ। ਆਸਟਰੇਲੀਆ ਜਿੱਥੇ 3 ਮੈਚਾਂ ਵਿਚ 2 ਜਿੱਤ ਤੇ 1 ਹਾਰ ਦੇ ਨਾਲ 4 ਅੰਕ ਲੈ ਕੇ ਸੈਮੀਫਾਈਨਲ ਦੀ ਦੌੜ ਵਿਚ ਬਣਿਆ ਹੋਇਆ ਹੈ, ਉੱਥੇ ਹੀ ਬੰਗਲਾਦੇਸ਼ 4 ਦੇ 4 ਮੈਚ ਹਾਰ ਕੇ ਅੰਕ ਸੂਚੀ ਵਿਚ ਸਭ ਤੋਂ ਹੇਠਾਂ ਹੈ ਤੇ ਟੂਰਨਾਮੈਂਟ ਤੋਂ ਬਾਹਰ ਹੋ ਚੁੱਕਾ ਹੈ। ਬੰਗਲਾਦੇਸ਼ ਲਈ ਆਪਣੇ ਲੀਗ ਦੇ ਇਸ ਆਖਰੀ ਮੈਚ ਵਿਚ ਗੁਆਚਣ ਲਈ ਕੁੱਝ ਨਹੀਂ ਹੈ, ਇਸ ਲਈ ਉਹ ਆਸਟਰੇਲੀਆ ਦੀ ਖੇਡ ਵਿਗਾੜ ਸਕਦਾ ਹੈ ਕਿਉਂਕਿ ਆਸਟਰੇਲੀਆ ਲਈ ਇਸ ਮੈਚ ਵਿਚ ਬਹੁਤ ਕੁੱਝ ਦਾਅ 'ਤੇ ਹੋਵੇਗਾ, ਇਸ ਲਈ ਉਹ ਕਿਸੇ ਵੀ ਹਾਲ ਵਿਚ ਇਹ ਮੈਚ ਜਿੱਤ ਕੇ 2 ਮਹੱਤਵਪੂਰਨ ਅੰਕ ਹਾਸਲ ਕਰਨਾ ਚਾਹੇਗਾ, ਜੋ ਉਸ ਨੂੰ ਦੱਖਣ ਅਫਰੀਕਾ ਦੇ ਬਰਾਬਰ ਲਿਆਉਗੇ।

ਇਹ ਖ਼ਬਰ ਪੜ੍ਹੋ- ਰੋਹਿਤ ਸ਼ਰਮਾ ਨੇ ਲਗਾਇਆ 23ਵਾਂ ਅਰਧ ਸੈਂਕੜਾ, ਇਹ ਰਿਕਾਰਡ ਵੀ ਕੀਤੇ ਆਪਣੇ ਨਾਂ


ਆਸਟਰੇਲੀਆ ਕੋਲ ਇਸ ਮੈਚ ਵਿਚ ਬੰਗਲਾਦੇਸ਼ ਤੋਂ ਹਾਲ ਹੀ ਵਿਚ ਉਸ ਤੋਂ ਟੀ-20 ਸੀਰੀਜ਼ ਹਾਰ ਦਾ ਬਦਲਾ ਲੈਣ ਦਾ ਵੀ ਮੌਕਾ ਹੋਵੇਗਾ। ਦਰਅਸਲ ਆਸਟਰੇਲੀਆ ਨੂੰ ਬੀਤੀ ਅਗਸਤ ਵਿਚ 5 ਮੈਚਾਂ ਦੀ ਟੀ-20 ਸੀਰੀਜ਼ ਵਿਚ ਬੰਗਲਾਦੇਸ਼ ਤੋਂ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲੀ ਪਸੰਦ ਦੇ ਖਿਡਾਰੀਆਂ ਦੀ ਗੈਰ-ਹਾਜ਼ਰੀ ਕਾਰਨ ਆਸਟਰੇਲੀਆਈ ਟੀਮ ਇਸ ਸੀਰੀਜ਼ ਵਿਚ ਸੰਘਰਸ਼ ਕਰਦੀ ਨਜ਼ਰ ਆਈ ਸੀ, ਜਦੋਂਕਿ ਬੰਗਲਾਦੇਸ਼ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ ਸੀ। ਓਵਰਆਲ ਅੰਕੜਿਆਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚ 9 ਟੀ-20 ਅੰਤਰਰਾਸ਼ਟਰੀ ਮੁਕਾਬਲੇ ਖੇਡੇ ਗਏ ਹਨ, ਜਿਸ ਵਿਚ 5 ਆਸਟਰੇਲੀਆ ਅਤੇ 4 ਬੰਗਲਾਦੇਸ਼ ਨੇ ਜਿੱਤੇ ਹਨ। ਬੰਗਲਾਦੇਸ਼ ਲਈ ਇਹ 4 ਜਿੱਤ ਹਾਲ ਹੀ ਵਿਚ ਖਤਮ ਟੀ-20 ਸੀਰੀਜ਼ ਦੀਆਂ ਹੀ ਹਨ। ਟੀ-20 ਵਿਸ਼ਵ ਕੱਪ ਵਿਚ ਵੀ ਆਸਟਰੇਲੀਆ ਬੰਗਲਾਦੇਸ਼ ਉੱਤੇ ਹਾਵੀ ਰਿਹਾ ਹੈ। ਇਸ ਛੋਟੇ ਫਾਰਮੈੱਟ ਦੇ ਵਿਸ਼ਵ ਕੱਪ ਵਿਚ ਹੁਣ ਤੱਕ ਹੋਏ 4 ਮੈਚਾਂ ਵਿਚ ਆਸਟਰੇਲੀਆ ਨੇ ਬੰਗਲਾਦੇਸ਼ ਨੂੰ ਹਰਾਇਆ ਹੈ।

ਇਹ ਖ਼ਬਰ ਪੜ੍ਹੋ- T20 WC, IND v AFG : ਭਾਰਤ ਨੇ ਅਫਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾਇਆ


ਅਫਗਾਨਿਸਤਾਨ 'ਤੇ ਜਿੱਤ ਤੋਂ ਬਾਅਦ ਕਪਤਾਨ ਵਿਰਾਟ ਨੇ ਦਿੱਤਾ ਵੱਡਾ ਬਿਆਨ


Gurdeep Singh

Content Editor

Related News