AUS v IND 2nd Test : ਭਾਰਤ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ’ਚ ਕੀਤੀ ਬਰਾਬਰੀ

Tuesday, Dec 29, 2020 - 09:36 AM (IST)

AUS v IND 2nd Test : ਭਾਰਤ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ’ਚ ਕੀਤੀ ਬਰਾਬਰੀ

ਸਪੋਰਟਸ ਡੈਸਕ—  ਭਾਰਤ ਨੇ ਆਸਟਰੇਲੀਆ ਤੋਂ ਬਾਕਸਿੰਗ ਡੇ ਟੈਸਟ ਮੈਚ ਜਿੱਤ ਲਿਆ ਹੈ। ਭਾਰਤੀ ਟੀਮ ਨੇ ਮੇਜਬਾਨ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ ਇਹ ਮੈਚ ਚੌਥੇ ਦਿਨ ਹੀ ਜਿੱਤ ਲਿਆ। ਇਹ ਸੀਰੀਜ਼ ਦਾ ਦੂਜਾ ਟੈਸਟ ਮੈਚ ਸੀ। ਭਾਰਤ ਨੇ ਇਸ ਜਿੱਤ ਨਾਲ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ ਹੈ। । ਲੰਚ ਦੇ ਸਮੇਂ ਆਸਟਰੇਲੀਆ ਨੂੰ 200 ਦੌੜਾਂ ’ਤੇ ਆਊਟ ਕਰਨ ਦੇ ਬਾਅਦ ਭਾਰਤ ਨੂੰ ਸਿਰਫ਼ 70 ਦੌੜਾਂ ਦਾ ਟੀਚਾ ਮਿਲਿਆ ਜਿਸ ਨੂੰ ਉਸ ਨੇ ਦੋ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਟੀਚੇ ਦਾ ਪਿੱਛਾ ਕਰਦੇ ਹੋਏ ਸ਼ੁੱਭਮਨ ਗਿੱਲ ਨੇ 35 ਤੇ ਕਪਤਾਨ ਅਜਿੰਕਯ ਰਹਾਨੇ ਨੇ 27 ਦੌੜਾਂ ਬਣਾਈਆਂ ਤੇ ਮੈਚ ਨੂੰ ਜਿੱਤਿਆ।

ਤੀੇਜੇ ਮੈਚ ਵਿਚ ਭਾਰਤ ਨੇ ਆਸਟਰੇਲੀਆ ਨੂੰ 195 ਦੌੜਾਂ ’ਤੇ ਰੋਕਣ ਦੇ ਬਾਅਦ ਤੀਜੇ ਦਿਨ ਆਲ ਆਊਟ ਹੋ ਕੇ 326 ਦੌੜਾਂ ਬਣਾਈਆਂ ਜਿਸ ਦੇ ਜਵਾਬ ’ਚ ਆਸਟਰੇਲੀਆ ਨੇ ਦੂਜੀ ਪਾਰੀ ਦਾ ਆਗਾਜ਼ ਕੀਤਾ। ਆਸਟਰੇਲੀਆ ਦੀ ਸ਼ੁਰੂਆਤ ਇਕ ਵਾਰ ਫਿਰ ਖ਼ਰਾਬ ਰਹੀ। ਟੀਮ ਨੇ 6 ਵਿਕਟ ਗੁਆ ਕੇ 104 ਦੌੜਾਂ ਬਣਾ ਲਈਆਂ ਹਨ। ਆਸਟਰੇਲੀਆ ਦਾ ਪਹਿਲਾ ਵਿਕਟ ਜੋ ਬਰਨਸ ਦਾ ਡਿੱਗਾ। ਉਹ 4 ਦੌੜਾਂ ਦੇ ਨਿੱਜੀ ਸਕੋਰ ’ਤੇ ਉਮੇਸ਼ ਯਾਦਵ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਮਾਰਨਸ ਲਾਬੁਸ਼ਾਨੇ 28 ਦੌੜਾਂ ’ਤੇ ਅਸ਼ਵਿਨ ਦੀ ਗੇਂਦ ਰਹਾਨੇ ਨੂੰ ਕੈਚ ਦੇ ਬੈਠੇ ਤੇ ਆਊਟ ਹੋ ਗਏ। ਤੀਜੇ ਨੰਬਰ ਦੇ ਸਟੀਵਨ ਸਮਿਥ ਬੱਲੇਬਾਜ਼ੀ ਕਰਨ ਆਏ ਪਰ ਉਹ ਸਸਤੇ ’ਤੇ ਆਊਟ ਹੋ ਗਏ। ਉਹ 8 ਦੌੜਾਂ ’ਤੇ ਬੁਮਰਾਹ ਵੱਲੋਂ ਬੋਲਡ ਕੀਤੇ ਗਏ। ਇਸ ਤੋਂ ਬਾਅਦ ਮੈਥਿਊ ਵੇਡ ਨੇ 40 ਦੌੜਾਂ ਦੀ ਪਾਰੀ ਖੇਡੀ ਪਰ ਉਹ ਵੀ ਜ਼ਿਆਦਾ ਨਾ ਖੇਡ ਸਕੇ ਤੇ ਜਡੇਜਾ ਵੱਲੋਂ ਐੱਲ. ਬੀ. ਡਬਲਿਊ. ਆਊਟ ਹੋ ਗਏ। ਇਸ ਤੋਂ ਬਾਅਦ ਟ੍ਰੇਵਿਸ ਹੈੱਡ 17 ਦੌੜਾਂ ’ਤੇ ਸਿਰਾਜ ਦਾ ਸ਼ਿਕਾਰ ਬਣੇ। ਕਪਤਾਨ ਟਿਮ ਪੇਨ 6ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਪਰ ਕੋਈ ਕਮਾਲ ਕਰ ਸਕੇ ਤੇ 1 ਦੌੜ ਦੇ ਨਿੱਜੀ ਸਕੋਰ ’ਤੇ ਰਵਿੰਦਰ ਜਡੇਜਾ ਦੀ ਗੇਂਦ ਪੰਤ ਨੂੰ ਕੈਚ ਕਰਾ ਕੇ ਆਊਟ ਹੋ ਗਏ।  

ਇਸ ਤੋਂ ਪਹਿਲਾਂ ਮੈਚ ਦੇ ਦੂਜੇ ਦਿਨ ਅਜਿੰਕਯ ਰਹਾਨੇ ਨੇ ਸਭ ਤੋਂ ਵੱਧ 112 ਦੌੜਾਂ ਤੇ ਰਵਿੰਦਰ ਜਡੇਜਾ ਨੇ 57 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ। ਇਸ ਤੋਂ ਇਲਾਵਾ ਸ਼ੁੱਭਮਨ ਗਿੱਲ ਨੇ 45 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਕੋਈ ਹੋਰ ਭਾਰਤੀ ਬੱਲੇਬਾਜ਼ ਕੋਈ ਕਮਾਲ ਕਰ ਸਕੇ ਤੇ ਸਸਤੇ ’ਚ ਆਊਟ ਹੋ ਗਏ। ਮਯੰਕ ਅਗਰਵਾਲ ਜ਼ੀਰੋ, ਪੁਜਾਰਾ 17 ਦੌੜਾਂ, ਹਨੁਮਾ ਵਿਹਾਰੀ 21 ਦੌੜਾਂ, ਰਿਸ਼ਭ ਪੰਤ 29 ਦੌੜਾਂ, ਉਮੇਸ਼ ਯਾਦਵ 9 ਦੌੜਾਂ, ਰਵਿੰਦਰ ਅਸ਼ਵਿਨ 14 ਦੌੜਾਂ ਤੇ ਬੁਮਰਾਹ ਸਿਫ਼ਰ ਦੌੜਾਂ ਬਣਾ ਕੇ ਆਊਟ ਹੋਏ।     

PunjabKesari

ਇਸ ਤੋਂ ਪਹਿਲਾਂ ਖੇਡ ਦੇ ਪਹਿਲੇ ਦਿਨ ਆਸਟਰੇਲੀਆਈ ਟੀਮ ਪਹਿਲੀ ਪਾਰੀ ’ਚ 195 ਦੌੜਾਂ ’ਤੇ ਢੇਰ ਹੋ ਗਈ।  ਜਵਾਬ ’ਚ ਖੇਡਣ ਉਤਰੀ ਭਾਰਤੀ ਟੀਮ ਸ਼ੁਰੂਆਤ ਖ਼ਰਾਬ ਰਹੀ। ਪਹਿਲੇ ਹੀ ਓਵਰ ’ਚ ਓਪਨਰ ਮਯੰਕ ਅਗਰਵਾਲ ਮਿਸ਼ੇਲ ਸਟਾਰਕ ਦੀ ਗੇਂਦ ’ਤੇ ਐੱਲ. ਬੀ. ਡਬਲਿਊ. ਆਊਟ ਹੋ ਗਏ। ਭਾਰਤ ਨੇ ਸਟੰਪ ਹੋਣ ਤੱਕ ਆਪਣੀ ਪਾਰੀ ’ਚ 1 ਵਿਕਟ ਦੇ ਨੁਕਸਾਨ ’ਤੇ 36 ਦੌੜਾਂ ਬਣਾਈਆਂ। ਸਟੰਪ ਹੋਣ ਤਕ ਕ੍ਰੀਜ਼ ’ਚ ਸ਼ੁੱਭਮਨ ਗਿੱਲ (28 ਦੌੜਾਂ) ਤੇ ਚੇਤੇਸ਼ਵਰ ਪੁਜਾਰਾ (7 ਦੌੜਾਂ) ਮੌਜੂਦ ਸਨ।

PunjabKesariਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟਰੇਲੀਆ ਟੀਮ ਦਾ ਪਹਿਲਾ ਵਿਕਟ ਜੋ ਬਰਨਸ ਦਾ ਡਿੱਗਿਆ। ਉਹ 0 ਦੇ ਨਿੱਜੀ ਸਕੋਰ ’ਤੇ ਬੁਮਰਾਹ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਮੈਥਿਊ ਵੇਡ ਆਏ। ਪਰ ਉਹ 30 ਦੌੜਾਂ ਦੇ ਨਿੱਜੀ ਸਕੋਰ ’ਤੇ ਅਸ਼ਵਿਨ ਦਾ ਸ਼ਿਕਾਰ ਬਣੇ। ਮੈਥਿਊ ਤੋਂ ਬਾਅਦ ਸਟੀਵਨ ਸਮਿਥ ਬੱਲੇਬਾਜ਼ੀ ਲਈ ਆਏ ਪਰ ਉਹ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਅਸ਼ਵਿਨ ਦੀ ਗੇਂਦ ’ਤੇ ਪੁਜਾਰਾ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਟ੍ਰੇਵਿਸ ਹੈੱਡ 38 ਦੌੜਾਂ, ਮਾਰਨਸ ਲਾਬੁਸ਼ਾਨੇ 48, ਕੈਮਰੋਨ ਗ੍ਰੀਨ 12, ਟਿਮ ਪੇਨ 12, ਮਿਸ਼ੇਲ ਸਟਾਰਕ 7 ਦੌੜਾਂ ਬਣਾ ਸਕੇ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਚਾਰ ਤਾਂ ਅਸ਼ਵਿਨ ਨੇ ਤਿੰਨ ਵਿਕਟ ਕੱਢੇ। 

 


author

Tarsem Singh

Content Editor

Related News