ਆਸਟ੍ਰੇਲੀਆ ਨੇ ਹਾਸਲ ਕੀਤੀ WC ਦੀ ਸਭ ਤੋਂ ਵੱਡੀ ਜਿੱਤ, ਨੀਦਰਲੈਂਡ ਨੂੰ 309 ਦੌੜਾਂ ਨਾਲ ਹਰਾਇਆ
Wednesday, Oct 25, 2023 - 08:44 PM (IST)
ਸਪੋਰਟਸ ਡੈਸਕ- ਆਸਟ੍ਰੇਲੀਆ ਅਤੇ ਨੀਦਰਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 24ਵਾਂ ਮੈਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਆਸਟ੍ਰੇਲੀਆ ਨੇ ਨੀਦਰਲੈਂਡ ਨੂੰ 309 ਦੌੜਾਂ ਨਾਲ ਹਰਾਇਆ। ਵਿਸ਼ਵ ਕੱਪ 'ਚ ਦੌੜਾਂ ਦੇ ਮਾਮਲੇ 'ਚ ਇਹ ਕਿਸੇ ਵੀ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਗਲੇਨ ਮੈਕਸਵੈੱਲ ਨੇ ਲਾਇਆ ODI WC ਦਾ ਸਭ ਤੋਂ ਤੇਜ਼ ਸੈਂਕੜਾ, ਤੋੜਿਆ ਏਡਨ ਮਾਰਕਰਮ ਦਾ ਰਿਕਾਰਡ
ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆ ਦੀ ਟੀਮ ਨੇ 50 ਓਵਰਾਂ 'ਚ 8 ਵਿਕਟਾਂ ਗੁਆ ਕੇ 399 ਦੌੜਾਂ ਬਣਾਈਆਂ ਤੇ ਨੀਦਰਲੈਂਡ ਨੂੰ ਜਿੱਤ ਲਈ 400 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆ ਲਈ ਗਲੇਨ ਮੈਕਸਵੇਲ ਨੇ 106 ਦੌੜਾਂ, ਡੇਵਿਡ ਵਾਰਨਰ ਨੇ 104 ਦੌੜਾਂ, ਸਟੀਵ ਸਮਿਥ ਨੇ 71 ਦੌੜਾਂ, ਮਾਰਨਸ ਲਾਬੁਸ਼ਗਨ ਨੇ 62 ਦੌੜਾਂ, ਮਿਸ਼ੇਲ ਮਾਰਸ਼ ਨੇ 9 ਦੌੜਾਂ, ਕੈਮਰਨ ਗ੍ਰੀਨ ਨੇ 8 ਦੌੜਾਂ ਬਣਾਈਆਂ। ਮੈਕਸਵੈੱਲ ਨੇ ਨੀਦਰਲੈਂਡ ਖਿਲਾਫ ਤੂਫਾਨੀ ਬੱਲੇਬਾਜ਼ੀ ਕੀਤੀ। ਉਸ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਾਏ। ਉਸ ਨੇ 44 ਗੇਂਦਾਂ 'ਤੇ 106 ਦੌੜਾਂ ਬਣਾਈਆਂ। ਨੀਦਰਲੈਂਡ ਲਈ ਆਰਯਨ ਦੱਤ ਨੇ 1, ਲੋਗਨ ਵੈਨ ਬੀਕ ਨੇ 4 ਤੇ ਬਾਸ ਡੀ ਲੀਡੇ ਨੇ 2 ਵਿਕਟਾਂ ਲਈਆਂ।
ਟੀਚੇ ਦਾ ਪਿੱਛਾ ਕਰਨ ਆਈ ਨੀਦਰਲੈਂਡ ਦੀ ਟੀਮ 21 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 90 ਦੌੜਾਂ ਹੀ ਬਣਾ ਸਕੀ ਤੇ 309 ਦੌੜਾਂ ਨਾਲ ਮੈਚ ਹਾਰ ਗਈ। ਨੀਦਰਲੈਂਡ ਲਈ ਕੋਈ ਵੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। ਵਿਕਰਮਜੀਤ ਸਿੰਘ ਨੇ 25 ਦੌੜਾਂ, ਮੈਕਸ ਓਡਾਊਡ ਨੇ 6 ਦੌੜਾਂ, ਕੋਲਿਨ ਐਕਰਮੈਨ ਨੇ 10 ਦੌੜਾਂ, ਸਾਈਬ੍ਰੈਂਡ ਨੇ 11 ਦੌੜਾਂ, ਬਾਸ ਡੀ ਲੀਡੇ ਨੇ 4 ਦੌੜਾਂ, ਸਕੌਟ ਅਡਵਰਸਡ ਨੇ 12 ਦੌੜਾਂ, ਤੇਜਾ ਨਿਦਮਨਰੂ ਨੇ 14 ਦੌੜਾਂ ਤੇ ਆਰਯਨ ਦੱਤ ਨੇ 1 ਦੌੜ ਬਣਾਈ। ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ 1, ਜੋਸ਼ ਹੇਜ਼ਲਵੁੱਡ ਨੇ 1, ਪੈਟ ਕਮਿੰਸ ਨੇ 1, ਮਿਸ਼ੇਲ ਮਾਰਸ਼ ਨੇ 2 ਤੇ ਐਡਮ ਜ਼ੈਂਪਾ ਨੇ 4 ਵਿਕਟਾਂ ਲਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ