ਵਨ ਡੇ ਮੁਕਾਬਲੇ ’ਚ ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ 83 ਦੌੜਾਂ ਨਾਲ ਹਰਾਇਆ

Sunday, Feb 04, 2024 - 06:50 PM (IST)

ਵਨ ਡੇ ਮੁਕਾਬਲੇ ’ਚ ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ 83 ਦੌੜਾਂ ਨਾਲ ਹਰਾਇਆ

ਸਿਡਨੀ, (ਵਾਰਤਾ)– ਜੋਸ਼ ਹੇਜ਼ਲਵੁਡ ਤੇ ਸ਼ਾਨ ਐਬੋਟ ਦੀਆਂ 3-3 ਵਿਕਟਾਂ ਦੀ ਬਦੌਲਤ ਆਸਟ੍ਰੇਲੀਆ ਨੇ ਐਤਵਾਰ ਨੂੰ ਦੂਜੇ ਵਨ ਡੇ ਮੁਕਾਬਲੇ ਵਿਚ ਵੈਸਟਇੰਡੀਜ਼ ਨੂੰ 83 ਦੌੜਾਂ ਨਾਲ ਹਰਾਉਂਦੇ ਹੋਏ 3 ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। 259 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਉਸ ਨੇ 19 ਦੌੜਾਂ ’ਤੇ ਆਪਣੀ ਪਹਿਲੀ ਵਿਕਟ ਗੁਆ ਦਿੱਤੀ ਸੀ।

9ਵੇਂ ਓਵਰ ਵਿਚ ਵੈਸਟਇੰਡੀਜ਼ ਦੇ 87 ਦੌੜਾਂ ’ਤੇ 4 ਖਿਡਾਰੀ ਪੈਵੇਲੀਅਨ ਪਰਤ ਚੁੱਕੇ ਸਨ। ਵੈਸਟਇੰਡੀਜ਼ ਦੇ ਕੇ. ਸੀ. ਕਾਰਟੀ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਸ਼ਾਈ ਹੋਪ 29 ਦੌੜਾਂ, ਰੋਸਟਨ ਚੇਜ਼ 25 ਦੌੜਾਂ, ਅਲਜ਼ਾਰੀ ਜੋਸੇਫ 19 ਦੌੜਾਂ ਤੇ ਐਲੇਕ ਐਥਨਜੇ 10 ਦੌੜਾਂ ਬਣਾ ਕੇ ਆਊਟ ਹੋਏ। ਬਾਕੀ ਕੋਈ ਵੀ ਬੱਲੇਬਾਜ਼ ਦਹਾਈ ਦੇ ਅੰਕੜੇ ਤਕ ਨਹੀਂ ਪਹੁੰਚ ਸਕਿਆ। ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ 43.3 ਓਵਰਾਂ ਵਿਚ 175 ਦੌੜਾਂ ’ਤੇ ਢੇਰ ਕਰਕੇ ਮੁਕਾਬਲਾ ਜਿੱਤ ਲਿਆ।ਆਸਟ੍ਰੇਲੀਆ ਵਲੋਂ ਹੇਜ਼ਲਵੁਡ ਤੇ ਐਬੋਟ ਨੂੰ 3-3 ਵਿਕਟਾਂ ਮਿਲੀਆਂ। ਵਿਲ ਸਦਰਲੈਂਡ ਨੇ 2 ਵਿਕਟਾਂ ਲਈਆਂ। ਐਡਮ ਜ਼ਾਂਪਾ ਤੇ ਐਰੋਨ ਹਾਰਡੀ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਨੇ 91 ਦੌੜਾਂ ’ਤੇ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸੀਨ ਐਬੋਟ 69 ਦੇ ਅਰਧ ਸੈਂਕੜੇ ਵਾਲੀ ਪਾਰੀ ਤੇ ਮੈਥਿਊ ਸ਼ਾਰਟ ਦੀਆਂ 41 ਦੌੜਾਂ ਨੇ ਆਸਟ੍ਰੇਲੀਅਨ ਪਾਰੀ ਨੂੰ ਸੰਭਾਲਿਆ। ਕੈਮਰਨ ਗ੍ਰੀਨ 33, ਮਾਰਨਸ ਲਾਬੂਸ਼ੇਨ ਤੇ ਐਰੋਨ ਹਾਰਡੀ 26-26, ਵਿਲ ਸਦਰਲੈਂਡ 18 ਤੇ ਜੈਕ ਫ੍ਰੇਸਰ 10 ਦੌੜਾਂ ਬਣਾ ਕੇ ਆਊਟ ਹੋਏ। ਆਸਟ੍ਰੇਲੀਆ ਦੀ ਟੀਮ ਨਿਰਧਾਰਿਤ 50 ਓਵਰਾਂ ਵਿਚ 9 ਵਿਕਟਾਂ ’ਤੇ 258 ਦੌੜਾਂ ਬਣਾਈਆਂ।


author

Tarsem Singh

Content Editor

Related News