ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਖਿਲਾਫ WTC ਫਾਈਨਲ ਲਈ ਟੀਮ ਦਾ ਕੀਤਾ ਐਲਾਨ

Tuesday, May 13, 2025 - 03:48 PM (IST)

ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਖਿਲਾਫ WTC ਫਾਈਨਲ ਲਈ ਟੀਮ ਦਾ ਕੀਤਾ ਐਲਾਨ

ਮੈਲਬੌਰਨ- ਆਸਟ੍ਰੇਲੀਆ ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ 11 ਜੂਨ ਤੋਂ ਸ਼ੁਰੂ ਹੋਣ ਵਾਲੇ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ ਲਈ ਪੈਟ ਕਮਿੰਸ ਦੀ ਅਗਵਾਈ ਵਿੱਚ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਚੋਣਕਾਰਾਂ ਨੇ ਸੱਟ ਤੋਂ ਉਭਰ ਰਹੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਅਤੇ ਆਲਰਾਊਂਡਰ ਕੈਮਰਨ ਗ੍ਰੀਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਟੀਮ ਵਿੱਚ ਮਿਸ਼ੇਲ ਸਟਾਰਕ, ਸਕਾਟ ਬੋਲੈਂਡ ਅਤੇ ਤਜਰਬੇਕਾਰ ਬੱਲੇਬਾਜ਼ ਉਸਮਾਨ ਖਵਾਜਾ, ਮਾਰਨਸ ਲਾਬੂਸ਼ਾਨੇ, ਸਟੀਵ ਸਮਿਥ, ਟ੍ਰੈਵਿਸ ਹੈੱਡ ਅਤੇ ਵਿਕਟਕੀਪਰ ਐਲੇਕਸ ਕੈਰੀ ਸ਼ਾਮਲ ਹਨ। 

ਜੋਸ਼ ਇੰਗਲਿਸ ਨੂੰ ਬੈਕਅੱਪ ਵਿਕਟਕੀਪਰ ਵਜੋਂ ਵੀ ਸ਼ਾਮਲ ਕੀਤਾ ਗਿਆ ਹੈ ਜਦੋਂ ਕਿ ਨੌਜਵਾਨ ਬੱਲੇਬਾਜ਼ ਸੈਮ ਕੌਂਸਟਾਸ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ। ਖੱਬੇ ਹੱਥ ਦੇ ਸਪਿੰਨਰ ਮੈਟ ਕੁਹਨੇਮੈਨ ਸਪਿੰਨ ਵਿਕਲਪ ਵਜੋਂ ਨਾਥਨ ਲਿਓਨ ਨਾਲ ਸ਼ਾਮਲ ਹਨ।

ਆਸਟ੍ਰੇਲੀਆਈ ਚੋਣ ਕਮੇਟੀ ਦੇ ਚੇਅਰਮੈਨ ਜਾਰਜ ਬੇਲੀ ਨੇ ਕਿਹਾ, "ਇਹ ਇੱਕ ਸੰਤੁਲਿਤ ਅਤੇ ਤਜਰਬੇਕਾਰ ਟੀਮ ਹੈ ਅਤੇ ਅਸੀਂ ਖੁਸ਼ਕਿਸਮਤ ਹਾਂ ਕਿ ਪੈਟ, ਜੋਸ਼ ਅਤੇ ਕੈਮ ਫਿੱਟ ਵਾਪਸ ਆ ਰਹੇ ਹਨ। ਟੀਮ WTC ਖਿਤਾਬ ਦਾ ਬਚਾਅ ਕਰਨ ਅਤੇ ਲਾਰਡਜ਼ ਵਿੱਚ ਦੱਖਣੀ ਅਫ਼ਰੀਕੀ ਟੀਮ ਦਾ ਸਾਹਮਣਾ ਕਰਨ ਲਈ ਉਤਸ਼ਾਹਿਤ ਹੈ।"

WTC ਫਾਈਨਲ ਲਈ ਆਸਟ੍ਰੇਲੀਆਈ ਟੀਮ ਇਸ ਪ੍ਰਕਾਰ ਹੈ:- ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਉਸਮਾਨ ਖਵਾਜਾ, ਸੈਮ ਕੌਂਸਟਾਸਟਾਸ, ਮੈਟ ਕੁਹਨੇਮੈਨ, ਮਾਰਨਸ ਲਾਬੂਸ਼ਾਨੇ, ਨਾਥਨ ਲਿਓਨ, ਸਟੀਵ ਸਮਿਥ (ਉਪ-ਕਪਤਾਨ), ਮਿਸ਼ੇਲ ਸਟਾਰਕ ਅਤੇ ਬੀਓ ਵੈਬਸਟਰ।


author

Tarsem Singh

Content Editor

Related News