ਆਸਟਰੇਲੀਆ ਤੇ ਵਿੰਡੀਜ਼ ਅੰਡਰ-19 ਵਿਸ਼ਵ ਕੱਪ ''ਚ ਜਿੱਤੇ

01/24/2020 12:19:11 AM

ਕਿਮਬਰਲੇ— ਵੈਸਟਇੰਡੀਜ਼ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਬੀ ਦੇ ਮੁਕਾਬਲੇ 'ਚ ਨਾਈਜੀਰੀਆ ਨੂੰ 246 ਦੌੜਾਂ ਨਾਲ ਹਰਾਇਆ, ਜਦਕਿ ਆਸਟਰੇਲੀਆਈ ਟੀਮ ਨੇ ਇੰਗਲੈਂਡ ਵਿਰੁੱਧ ਆਖਰੀ ਗੇਂਦ 'ਤੇ 2 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇੰਗਲੈਂਡ ਨੇ ਸਲਾਮੀ ਬੱਲੇਬਾਜ਼ੀ ਬੇਨ ਚਾਲਰਸਬਰਥ (82) ਤੇ ਡੈਨ ਮੂਸਲੇ (ਅਜੇਤੂ 51) ਦੇ ਅਰਧ ਸੈਂਕੜੇ ਦੀ ਬਦੌਲਤ 50 ਓਵਰਾਂ 'ਚ 7 ਵਿਕਟਾਂ 'ਤੇ 252 ਦੌੜਾਂ ਬਣਾਈਆਂ। ਆਸਟਰੇਲੀਆ ਟੀਮ ਨੇ ਇਸ 253 ਦੌੜਾਂ ਦੇ ਟੀਚੇ ਨੂੰ 50 ਓਵਰਾਂ 'ਚ 8 ਵਿਕਟਾਂ ਗੁਆ ਹਾਸਲ ਕੀਤਾ, ਜਿਸ 'ਚ ਕਪਤਾਨ ਮੈਂਕੇਜੀ ਦਾ ਅਰਧ ਸੈਂਕੜਾ ਅਹਿਮ ਰਿਹਾ, ਜਿਸ ਨੇ 83 ਗੇਂਦਾਂ 'ਚ ਚਾਰ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ।
ਵੈਸਟਇੰਡੀਜ਼ ਦੇ ਕਪਤਾਨ ਕਿਮਾਨੀ ਮੇਲੀਅਸ ਦੇ 65 ਤੇ ਮੈਥਿਊ ਪੈਟ੍ਰਿਕ ਦੇ 68 ਦੌੜਾਂ ਦੀ ਬਦੌਲਤ 8 ਵਿਕਟਾਂ 'ਤੇ 303 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਸ ਤੋਂ ਬਾਅਦ ਜੇਡਨ ਸੀਲਸ ਦੀਆਂ 4 ਵਿਕਟਾਂ ਤੇ ਅਸ਼ਮੀਡ ਨੇਡ ਦੀਆਂ ਤਿੰਨ ਵਿਕਟਾਂ ਨਾਲ ਨਾਈਜ਼ੀਰੀਆਈ ਟੀਮ ਨੂੰ ਸਿਰਫ 57 ਦੌੜਾਂ 'ਤੇ ਢੇਰ ਕਰ ਦਿੱਤਾ। ਵੈਸਟਇੰਡੀਜ਼ ਦੇ 6 ਅੰਕ ਹਨ, ਜਿਸ ਨਾਲ ਉਹ ਗਰੁੱਪ ਬੀ 'ਚ ਚੋਟੀ 'ਤੇ ਹੈ, ਜਦਕਿ ਆਸਟਰੇਲੀਆ ਚਾਰ ਅੰਕਾਂ ਦੇ ਨਾਲ ਦੂਜੇ ਨੰਬਰ 'ਤੇ ਹੈ।


Gurdeep Singh

Content Editor

Related News