ਆਸਟਰੇਲੀਆ ਦੀ ਸਪਿਨ ਗੇਂਦਬਾਜ਼ੀ ਦਾ ਹੋ ਰਿਹੈ ਪਤਨ : ਵਾਰਨ

Saturday, May 23, 2020 - 06:28 PM (IST)

ਆਸਟਰੇਲੀਆ ਦੀ ਸਪਿਨ ਗੇਂਦਬਾਜ਼ੀ ਦਾ ਹੋ ਰਿਹੈ ਪਤਨ : ਵਾਰਨ

ਮੈਲਬੋਰਨ : ਮਹਾਨ ਗੇਂਦਬਾਜ਼ ਸ਼ੇਨ ਵਾਰਨ ਦਾ ਮੰਨਣਾ ਹੈ ਕਿ ਕ੍ਰਿਕਟ ਆਸਟਰੇਲੀਆ ਨੂੰ ਹਰ ਫਰਸਕ ਕਲਾਸ ਮੈਚ ਵਿਚ ਸਪਿਨਰ ਨੂੰ ਉਤਾਰਨਾ ਚਾਹੀਦੈ ਤਾਂ ਜੋ ਦੇਸ਼ ਵਿਚ ਸਪਿਨ ਗੇਂਦਬਾਜ਼ੀ ਦਾ ਪੱਧਰ ਬਿਹਤਰ ਹੋ ਸਕੇ ਜੋ ਇਸ ਸਮੇਂ ਤੇਜ਼ੀ ਨਾਲ ਹੇਠਾਂ ਡਿੱਗ ਰਿਹਾ ਹੈ। 

PunjabKesari

ਵਾਰਨ ਨੇ ਦਿ ਵੈਸਟ ਆਸਟਰੇਲੀਅਨ ਤੋਂ ਕਿਹਾ ਕਿ ਸਪਿਨਰ ਨੂੰ ਹਰ ਮੈਚ ਖੇਡਣਾ ਚਾਹੀਦਾ ਹੈ, ਚਾਹੇ ਹਾਲਾਤ ਕਿਸੇ ਵੀ ਤਰ੍ਹਾਂ ਦੇ ਹੋਣ, ਤਾਂ ਜੋ ਸਪਿਨਰ ਸਮਝ ਸਕੇ ਕਿ ਪਹਿਲਾਂ ਜਾਂ ਚੌਥੇ ਦਿਨ ਕਿਸ ਤਰ੍ਹਾਂ ਦੀ ਗੇਂਦ ਸੁੱਟਣੀ ਹੈ। ਇਸ ਸਮੇਂ ਹਾਲਾਤ ਸਹੀ ਹੋਣ 'ਤੇ ਹੀ ਸੂਬਾਈ ਟੀਮਾਂ ਉਨ੍ਹਾਂ ਨੂੰ ਚੁਣਦੀਆਂ ਹਨ। ਜੇਕਰ ਉਹ ਸੂਬਾਈ ਪੱਧਰ 'ਤੇ ਨਹੀਂ ਖੇਡਣਗੇ ਤਾਂ ਸਿੱਖਣਗੇ ਕਿਵੇਂ। ਸੂਬਾਈ ਟੀਮਾਂ ਨੂੰ ਹਰ ਮੈਚ ਵਿਚ ਇਕ ਖਾਸ ਸਪਿਨਰ ਰੱਖਣਾ ਚਾਹੀਦਾ ਹੈ। ਕ੍ਰਿਕਟ ਆਸਟਰੇਲੀਆ ਨੂੰ ਇਸ ਵਿਚ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਨਾਥ ਲਿਓਨ ਦੀ ਜਗ੍ਹਾ ਲੈਂ ਲਈ ਹੁਨਰਮੰਦ ਸਪਿਨਰਾਂ ਦੀ ਕਮੀ ਹੈ। ਇਨ੍ਹਾਂ  ਪਿੱਚਾਂ ਕਾਰਨ ਸਪਿਨਰਾਂ ਦਾ ਵਿਕਾਸ ਨਹੀਂ ਹੋ ਰਿਹਾ। ਇਕ ਸਮੇਂ ਵਿਚ ਹਰ ਖੇਤਰ ਵਿਚ ਵੱਖ ਹਾਲਾਤ ਹੁੰਦੇ ਹਨ ਪਰ ਹੁਣ ਆਰਟੀਫਿਸ਼ਲ ਪਿੱਚਾਂ ਦਾ ਇਸਤੇਮਾਲ ਹੋ ਰਿਹਾ ਹੈ। ਇਸ ਦੇ ਜ਼ਿਆਦਾ ਇਸਤੇਮਾਲ ਤੋਂ ਬਚਣਾ ਹੋਵੇਗਾ।
 


author

Ranjit

Content Editor

Related News