AUS vs NZ : ਆਸਟਰੇਲੀਆ ਨੇ ਨਿਊਜ਼ੀਲੈਂਡ ''ਤੇ ਬਣਾਈ ਵੱਡੀ ਬੜ੍ਹਤ

12/14/2019 8:32:48 PM

ਪਰਥ— ਆਸਟਰੇਲੀਆ ਦੇ ਆਖਰੀ ਸਮੇਂ ਬੱਲੇਬਾਜ਼ੀ ਕ੍ਰਮ ਲੜਖੜਾਉਣ ਦੇ ਬਾਵਜੂਦ ਸ਼ਨੀਵਾਰ ਨੂੰ ਇੱਥੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਡੇ ਨਾਈਟ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਵੱਡੀ ਬੜ੍ਹਤ ਹਾਸਲ ਕਰ ਲਈ। ਪਹਿਲੀ ਪਾਰੀ 'ਚ 250 ਦੌੜਾਂ ਦੀ ਬੜ੍ਹਤ ਬਣਾਉਣ ਵਾਲੇ ਆਸਟਰੇਲੀਆ ਨੇ ਦੂਜੀ ਪਾਰੀ 'ਚ ਦਿਨ ਦਾ ਖੇਡ ਖਤਮ ਹੋਣ ਤਕ 6 ਵਿਕਟਾਂ 'ਤੇ 167 ਦੌੜਾਂ ਦੇ ਨਾਲ 417 ਦੌੜਾਂ ਦੀ ਕੁੱਲ ਬੜ੍ਹਤ ਹਾਸਲ ਕਰ ਲਈ ਹੈ। ਮੈਥਿਊ ਹੇਡ 8 ਤੇ ਪੈਟ ਕਮਿੰਸ ਇਕ ਦੌੜ ਬਣਾ ਕੇ ਖੇਡ ਰਹੇ ਹਨ। ਮਾਰਨਸ ਲਾਬੁਸ਼ੇਨ (50) ਤੇ ਜੋ ਬਨਰਸ (53) ਦੀ ਪਾਰੀਆਂ ਦੀ ਬਦੌਲਤ ਆਸਟਰੇਲੀਆ ਦੀ ਟੀਮ ਇਕ ਸਮੇਂ 1 ਵਿਕਟ 'ਤੇ 131 ਦੌੜਾਂ ਬਣਾ ਕੇ ਬਹੁਤ ਮਜ਼ਬੂਤ ਸਥਿਤੀ 'ਚ ਸੀ ਪਰ ਟੀਮ ਨੇ ਆਖਰੀ ਸੈਸ਼ਨ 'ਚ 29 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ। ਨਿਊਜ਼ੀਲੈਂਡ ਵਲੋਂ ਸਾਊਥੀ ਨੇ 63 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਇਕ ਮਹੀਨਾ ਪਹਿਲਾਂ ਲਾਬੁਸ਼ੇਨ ਦੇ ਨਾਂ 'ਤੇ ਕੋਈ ਟੈਸਟ ਸੈਂਕੜਾ ਨਹੀਂ ਸੀ ਪਰ ਉਹ ਲਗਾਤਾਰ ਚਾਰ ਟੈਸਟ ਸੈਂਕੜੇ ਲਗਾਉਣ ਵਾਲੇ ਦੂਜੇ ਆਸਟਰੇਲੀਆਈ ਤੇ ਕੁਲ ਪੰਜਵੇਂ ਬੱਲੇਬਾਜ਼ ਬਣਨ ਦੀ ਰਾਹ 'ਤੇ ਸੀ। ਇਸ ਤੋਂ ਪਹਿਲਾਂ ਆਸਟਰੇਲੀਆ ਵਲੋਂ ਸਿਰਫ ਜੈਕ ਫਿੰਗਲਟਨ ਇਹ ਕਾਰਨਾਮਾ ਕਰ ਸਕੇ ਹਨ। ਸਟੀਵ ਸਮਿਥ ਇਕ ਵਾਰ ਫਿਰ ਨਾਕਾਮ ਰਹੇ ਤੇ 16 ਦੌੜਾਂ ਬਣਨ ਤੋਂ ਬਾਅਦ ਬੈਗਨਰ ਦੀ ਸ਼ਾਟ ਗੇਂਦ 'ਤੇ ਕੈਚ ਦੇ ਬੈਠੇ। ਸਮਿਥ ਦੇ 71 ਟੈਸਟ ਦੇ ਕਰੀਅਰ 'ਚ ਇਹ ਪਹਿਲਾ ਮੌਕਾ ਹੈ ਜਦੋਂ ਉਹ ਲਗਾਤਾਰ ਤਿੰਨ ਮੈਚਾਂ 'ਚ ਕੋਈ ਅਰਧ ਸੈਂਕੜਾ ਨਹੀਂ ਬਣਾ ਸਕੇ। ਆਸਟਰੇਲੀਆ ਨੇ ਪਹਿਲੀ ਪਾਰੀ 'ਚ 416 ਦੌੜਾਂ ਬਣਾਈਆਂ ਸਨ ਤੇ ਫਿਰ ਨਿਊਜ਼ੀਲੈਂਡ ਨੂੰ 166 ਦੌੜਾਂ 'ਤੇ ਢੇਰ ਕਰ ਦਿੱਤਾ ਸੀ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ 52 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ।

PunjabKesari


Gurdeep Singh

Content Editor

Related News