Aus ਦੇ ਤੇਜ਼ ਗੇਂਦਬਾਜ਼ ਦਾ ਵੱਡਾ ਬਿਆਨ, ਕੁਝ ਖਿਡਾਰੀ ਪਾਕਿ ਦਾ ਦੌਰਾ ਨਾ ਕਰਨ ਤਾਂ ਹੈਰਾਨੀ ਨਹੀਂ ਹੋਵੇਗੀ
Wednesday, Feb 02, 2022 - 02:21 PM (IST)
ਸਪੋਰਟਸ ਡੈਸਕ- ਆਸਟਰੇਲੀਆਈ ਕ੍ਰਿਕਟ ਟੀਮ ਦੇ ਮਾਰਚ 'ਚ ਪਾਕਿਸਤਾਨ ਦਾ ਦੌਰਾਨ ਕਰਨ ਦੀ ਉਮੀਦ ਹੈ ਤੇ 1998 ਦੇ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਆਟਰੇਲੀਆ ਪਾਕਿਸਤਾਨ ਦਾ ਦੌਰਾ ਕਰੇਗਾ।
ਇਹ ਵੀ ਪੜ੍ਹੋ : ਵੈਸਟਇੰਡੀਜ਼ ਟੀਮ ਪਹੁੰਚੀ ਭਾਰਤ, 6 ਫਰਵਰੀ ਤੋਂ ਸ਼ੁਰੂ ਹੋਵੇਗੀ ਸੀਮਿਤ ਓਵਰਾਂ ਦੀ ਸੀਰੀਜ਼
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਇਸ ਦੌਰੇ ਤੋਂ ਪਹਿਲਾਂ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਵਲੋਂ ਕੁਝ ਖਿਡਾਰੀ ਸੁਰੱਖਿਆ ਚਿੰਤਾਵਾਂ ਕਾਰਨ ਪਾਕਿਸਤਾਨ ਦਾ ਦੌਰਾ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਹੈਰਾਨਗੀ ਨਹੀਂ ਹੋਵੇਗੀ। ਹੇਜ਼ਲਵੁੱਡ ਨੇ ਕਿਹਾ ਕਿ ਉੱਥੇ ਬਹੁਤ ਸਾਰੀਆਂ ਚੀਜ਼ਾਂ ਹਨ ਤੇ ਸੀ. ਏ. ਤੇ ਏ. ਸੀ. ਏ. ਵਲੋਂ ਬਹੁਤ ਕੰਮ ਕੀਤਾ ਗਿਆ ਹੈ। ਇਸ ਲਈ ਖਿਡਾਰੀਆਂ ਨੂੰ ਕਾਫ਼ੀ ਭਰੋਸਾ ਹੈ ਪਰ ਯਕੀਨੀ ਤੌਰ 'ਤੇ ਖਿਡਾਰੀਆਂ ਨੂੰ ਕੁਝ ਚਿੰਤਾਵਾਂ ਹੋਣਗੀਆ ਤੇ ਮੈਂ ਵੀ ਕਰਾਂਗਾ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ 'ਚ ਖੇਡੀ ਜਾਵੇਗੀ ਕ੍ਰਿਕਟ, ਭਾਰਤ ਸਮੇਤ ਇਹ 8 ਟੀਮਾਂ ਲੈਣਗੀਆਂ ਹਿੱਸਾ
ਜੇਕਰ ਉਨ੍ਹਾਂ 'ਚੋਂ ਕੁਝ ਖਿਡਾਰੀ ਪਾਕਿਸਤਾਨ ਦਾ ਦੌਰਾ ਨਹੀਂ ਕਰਦੇ ਹਨ ਤਾਂ ਹੈਰਾਨ ਨਾ ਹੋਵੋ ਤੇ ਇਹ ਬਹੁਤ ਉਚਿਤ ਹੈ। ਲੋਕ ਆਪਣੇ ਪਰਿਵਾਰਾਂ ਦੇ ਨਾਲ ਇਸ 'ਤੇ ਚਰਚਾ ਕਰਨਗੇ... ਤੇ ਇਕ ਜਵਾਬ ਦੇ ਨਾਲ ਆਉਣਗੇ ਤੇ ਹਰ ਕੋਈ ਇਸ ਦਾ ਸਨਮਾਨ ਕਰਦਾ ਹੈ। ਆਸਟਰੇਲੀਆ ਦੇ ਪਾਕਿਸਤਾਨ ਦੌਰੇ 'ਚ ਤਿੰਨ ਟੈਸਟ, ਤਿੰਨ ਵਨ-ਡੇ ਤੇ ਇਕ ਟੀ-20 ਮੈਚ ਸ਼ਾਮਲ ਹੋਣਗੇ। ਟੈਸਟ ਕਰਾਚੀ (3-7 ਮਾਰਚ), ਰਾਵਲਪਿੰਡੀ (12-16 ਮਾਰਚ) ਤੇ ਲਾਹੌਰ (21-25 ਮਾਰਚ) 'ਚ ਹੋਣਗੇ, ਜਦਕਿ ਚਾਰ ਸਫੈਦ ਗੇਂਦ ਵਾਲੇ ਮੈਚਾਂ ਦਾ ਸਥਾਨ ਲਾਹੌਰ 'ਚ 29 ਮਾਰਚ ਤੋਂ 5 ਅਪ੍ਰੈਲ ਤਕ ਖੇਡੇ ਜਾਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।