ਪ੍ਰੋ ਕਬੱਡੀ ਲੀਗ ਦੇ 12ਵੇਂ ਸੀਜ਼ਨ ਲਈ ਨਿਲਾਮੀ 31 ਮਈ ਤੋਂ
Saturday, May 17, 2025 - 01:14 PM (IST)

ਮੁੰਬਈ– ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੇ ਸੀਜ਼ਨ 12 ਲਈ ਮੁੰਬਈ ਵਿਚ 31 ਮਈ ਤੇ 1 ਜੂਨ ਨੂੰ ਖਿਡਾਰੀਆਂ ਦੀ ਨਿਲਾਮੀ ਹੋਵੇਗੀ।
ਮਸ਼ਾਲ ਸਪੋਰਟਸ ਨੇ ਅੱਜ ਆਗਾਮੀ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਸੀਜ਼ਨ 12 ਲਈ ਖਿਡਾਰੀਆਂ ਦੀ ਨਿਲਾਮੀ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਹੈ। ਸੀਜ਼ਨ 12 ਦੀ ਇਹ ਨਿਲਾਮੀ ਇਕ ਹੋਰ ਸ਼ਾਨਦਾਰ ਸੀਜ਼ਨ ਦੀ ਸ਼ੁਰੂਆਤ ਦਾ ਸੰਕੇਤ ਹੈ। ਇਕ ਵਾਰ ਫਿਰ ਚੈਂਪੀਅਨ ਟੀਮ ਆਪਣੀ ਟਰਾਫੀ ਬਚਾਉਣ ਉਤਰੇਗੀ ਤੇ ਦੇਸ਼-ਵਿਦੇਸ਼ ਨਾਲ ਜੁੜੇ ਪ੍ਰਸ਼ੰਸਕ ਕਬੱਡੀ ਦੇ ਜੋਸ਼ ਨੂੰ ਨਵੇਂ ਪੱਧਰ ’ਤੇ ਲਿਜਾਣਗੇ।