ATP ਨੇ 6 ਹਫਤਿਆਂ ਤਕ ਕਈ ਟੈਨਿਸ ਟੂਰਨਾਮੈਂਟ ਕੀਤੇ ਮੁਲਤਵੀ

Friday, Mar 13, 2020 - 09:15 PM (IST)

ATP ਨੇ 6 ਹਫਤਿਆਂ ਤਕ ਕਈ ਟੈਨਿਸ ਟੂਰਨਾਮੈਂਟ ਕੀਤੇ ਮੁਲਤਵੀ

ਨਵੀਂ ਦਿੱਲੀ— ਏ. ਟੀ. ਪੀ. ਨੇ ਕੋਰੋਨਾਵਾਇਰਸ ਦੇ ਵੱਧ ਰਹੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਪੁਰਸ਼ਾਂ ਦੇ ਪੇਸ਼ੇਵਰ ਟੈਨਿਸ ਦੌਰ 'ਚ 6 ਹਫਤਿਆਂ ਤਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਇਸਦਾ ਮਤਲਬ ਹੈ ਕਿ 20 ਅਪ੍ਰੈਲ ਤਕ ਸਾਰੇ ਏ. ਟੀ. ਪੀ. ਟੂਰ ਤੇ ਏ. ਟੀ. ਪੀ. ਚੈਲੰਜ਼ਰ ਟੂਰ ਪ੍ਰੋਗਰਾਮ ਨਹੀਂ ਹੋਣਗੇ। ਇੰਡੀਅਨ ਵੇਲਸ 'ਚ ਬੀ. ਐੱਨ. ਪੀ. ਓਪਨ ਦੇ ਹਾਲ ਹੀ 'ਚ ਰੱਦ ਹੋਣ ਤੋਂ ਬਾਅਦ ਪ੍ਰਭਾਵਿਤ ਏ. ਟੀ. ਪੀ. ਟੂਰ ਈਵੈਂਟਸ ਇਸ ਪ੍ਰਕਾਰ ਹੈ— ਇਟੌ ਦਾ ਮਿਆਮੀ ਓਪਨ, ਹਯਾਉਸਟਨ 'ਚ ਫਈਜ਼ ਸਰੋਫਿਮ ਸੀ. ਓ. ਐਂਡ ਯੂ. ਐੱਸ. ਕਲੇਅ ਕੋਰਟ ਚੈਂਪੀਅਨਸ਼ਿਪ, ਮਾਰਾਕੇਚ 'ਚ ਗ੍ਰੈਂਡ ਪ੍ਰਿਜਨ ਹਸਨ-2, ਰੋਲੇਕਸ ਮੋਂਟੇ- ਕਾਰਲੋ ਮਾਸਟਰਸ, ਬਾਰਸੀਲੋਨਾ ਓਪਨ ਬੈਂਚ ਸਬਡੇਲ ਤੇ ਬੁਡਾਪੇਸਟ 'ਚ ਹੰਗੋਰੀਅਨ ਓਪਨ।
ਏ. ਟੀ. ਪੀ. ਦੇ ਪ੍ਰਧਾਨ ਐਂਡਰੀਆ ਗੌਡੇਨਜੀ ਨੇ ਕਿਹਾ ਕਿ ਇਹ ਕੋਈ ਫੈਸਲਾ ਨਹੀਂ ਹੈ ਜੋ ਹਲਕੇ 'ਚ ਲਿਆ ਗਿਆ ਸੀ ਤੇ ਇਹ ਦੁਨੀਆ ਭਰ 'ਚ ਸਾਡੇ ਟੂਰਨਾਮੈਂਟ ਖਿਡਾਰੀਆਂ ਤੇ ਪ੍ਰਸ਼ੰਸਕਾਂ ਦੇ ਲਈ ਇਕ ਵੱਡੇ ਨੁਕਸਾਨ ਨੂੰ ਦਰਸਾਉਂਦਾ ਹੈ। ਹਾਲਾਂਕਿ ਸਾਡਾ ਮੰਨਣਾ ਹੈ ਕਿ ਇਸ ਸਮੇਂ ਇਸ ਜ਼ਿੰਮੇਦਾਰ ਕਾਰਵਾਈ ਦੀ ਜ਼ਰੂਰਤ ਹੈ ਤਾਂਕਿ ਸਾਡੇ ਖਿਡਾਰੀਆਂ, ਕਰਮਚਾਰੀਆਂ, ਵਿਆਪਕ ਟੈਨਿਸ ਕਮਿਊਨਿਟੀ ਤੇ ਆਮ ਜਨਤਾ ਦੀ ਸਿਹਤ ਦੀ ਸੁਰੱਖਿਆ ਲਈ ਇਸ ਗਲੋਬਲ ਮਹਾਮਾਰੀ ਦਾ ਸਾਹਮਣਾ ਕੀਤਾ ਜਾ ਸਕੇ।


author

Gurdeep Singh

Content Editor

Related News