ATP ਕੱਪ ਦੇ ਪਹਿਲੇ ਹੀ ਦਿਨ ਜਵੇਰੇਵ ਅਤੇ ਜਾਨ ਇਨਸਰ ਨੂੰ ਮਿਲੀ ਹਾਰ

01/04/2020 10:49:39 AM

ਸਪੋਰਟਸ ਡੈਸਕ— ਏ. ਟੀ. ਪੀ. ਕੱਪ ਦੇ ਪਹਿਲੇ ਵਰਜਨ 'ਚ ਪਹਿਲੇ ਹੀ ਦਿਨ ਕਈ ਵੱਡੇ ਉਲਟਫੇਰ ਦੇਖਣ ਨੂੰ ਮਿਲੇ ਜਿੱਥੇ ਐਲੇਕਜੇਂਡਰ ਜਵੇਰੇਵ ਅਤੇ ਕਈ ਹੋਰ ਦਿੱਗਜ ਖਿਡਾਰੀਆਂ ਨੂੰ ਸਾਲ ਦੇ ਪਹਿਲੇ ਹੀ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਦੇ ਐਲੇਕਸ ਡੀ ਮਿਨਾਰ ਨੇ ਦੁਨੀਆ ਦੇ 7ਵੇਂ ਨੰਬਰ ਦੇ ਖਿਡਾਰੀ ਜਰਮਨੀ  ਦੇ ਜਵੇਰੇਵ ਨੂੰ 4-6, 7-6, 6-2 ਨਾਲ ਹਰਾਇਆ। ਇਕ ਸਮਾਂ ਡੀ ਮਿਨਾਰ ਪਹਿਲਾ ਸੈੱਟ ਹਾਰਨ ਤੋਂ ਬਾਅਦ ਦੂਜੇ ਸੈੱਟ 'ਚ ਵੀ 2-4 ਨਾਲ ਪਿਛੜ ਰਹੇ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਜੋਰਦਾਰ ਵਾਪਸੀ ਕੀਤੀ। ਡੀ ਮਿਨਾਰ ਵਲੋਂ ਪਹਿਲਾਂ ਨਿਕ ਕਿਰਗਓਸ ਨੇ ਜਰਮਨੀ ਦੇ ਜੈਨ ਲੇਨਾਰਡ ਸਟਰਫ ਨੂੰ 6-4, 7-6 ਨਾਲ ਹਰਾ ਕੇ ਮੇਜ਼ਬਾਨ ਆਸਟਰੇਲੀਆ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਇਸ ਤੋਂ ਇਲਾਵਾ ਆਸਟਰੇਲੀਆ ਨੇ ਡਬਲਜ਼ ਮੁਕਾਬਲਾ ਵੀ ਆਪਣੇ ਨਾਂ ਕੀਤਾ। ਆਸਟਰੇਲੀਆ ਨੇ ਜਰਮਨੀ ਨੂੰ 3-0 ਨਾਲ ਹਰਾਇਆ।PunjabKesari
ਗਰੁੱਪ-ਡੀ 'ਚ ਨਾਰਵੇ ਦੇ ਨੌਜਵਾਨ ਸਟਾਰ ਕਾਸਪਰ ਰਾਡ ਨੇ ਅਮਰੀਕਾ ਦੇ ਜਾਨ ਇਸਨਰ ਨੂੰ ਹਰਾਇਆ ਜਦੋਂ ਕਿ ਉਨ੍ਹਾਂ ਨੇ ਵਿਕਟਰ ਡੁਰਾਸੋਵਿਕ ਦੇ ਨਾਲ ਮਿਲ ਕੇ ਡਬਲਜ਼ 'ਚ ਨਿਰਣਾਇਕ ਮੁਕਾਬਲਾ ਜਿੱਤਿਆ। ਇਸ ਤੋਂ ਪਹਿਲਾਂ ਟੇਲਰ ਫਰਿਟਜ ਨੇ ਡੁਰਾਸੋਵਿਕ ਨੂੰ 6-2,6-2 ਨਾਲ ਹਰਾ ਕੇ ਅਮਰੀਕੀ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ ਸੀ। ਇਸ ਟੂਰਨਾਮੈਂਟ 'ਚ ਸ਼ਨੀਵਾਰ ਨੂੰ ਸਪੇਨ ਦੇ ਦਿੱਗਜ ਰਾਫੇਲ ਨਡਾਲ ਅਤੇ ਸਰਬੀਆ ਦੇ ਨੋਵਾਕ ਜੋਕੋਵਿਚ ਸ਼ਨੀਵਾਰ ਨੂੰ ਆਪਣਾ ਪਹਿਲਾ ਮੁਕਾਬਲਾ ਖੇਡਣਗੇ। ਗਰੁੱਪ-ਸੀ 'ਚ ਦੁਨੀਆ ਦੇ 11ਵੇਂ ਨੰਬਰ ਦੇ ਖਿਡਾਰੀ ਬੇਲਜੀਅਮ ਦੇ ਡੇਵਿਡ ਗੋਫਿਨ ਨੇ ਮੋਲਡੋਵਾ ਦੇ ਰਾਡੁ ਐਲਬੋਟ ਨੂੰ 6-4, 6-1 ਨਾਲ ਹਰਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ।PunjabKesari


Related News