ਐਥਲੈਟਿਕਸ ਹਰ ਖੇਡ ਦੀ ਰੀੜ੍ਹ : ਮਿਲਖਾ ਸਿੰਘ

12/17/2017 9:30:22 AM

ਪਟਨਾ, (ਬਿਊਰੋ)— ਮਹਾਨ ਦੌੜਾਕ ਮਿਲਖਾ ਸਿੰਘ ਨੇ ਐਥਲੈਟਿਕਸ ਨੂੰ ਕਿਸੇ ਵੀ ਖੇਡ ਦੀ ਰੀੜ੍ਹ ਦਸਦੇ ਹੋਏ ਸ਼ਨੀਵਾਰ ਨੂੰ ਇੱਥੇ ਸਰਕਾਰ ਤੋਂ ਪ੍ਰਤਿਭਾਵਾਨ ਖਿਡਾਰੀਆਂ ਨੂੰ ਖੇਡਾਂ ਦੀਆਂ ਸਹੂਲਤਾਂ ਮੁਹੱਈਆ ਕਰਾਉਣ ਨੂੰ ਕਿਹਾ। ਸਿੰਘ ਨੇ ਸਰਕਾਰ ਤੋਂ ਪ੍ਰਤਿਭਾਵਾਨ ਬੱਚਿਆਂ ਨੂੰ ਮੁਫਤ 'ਚ ਰਹਿਣ, ਸਕੂਲ ਅਤੇ ਦੂਜੀਆਂ ਸਹੂਲਤਾਂ ਦੇ ਨਾਲ ਸਮਰਪਿਤ ਕੋਚ ਮੁਹੱਈਆ ਕਰਾਉਣ ਨੂੰ ਕਿਹਾ ਤਾਂ ਜੋ ਉਹ ਹਰ ਪੱਧਰ 'ਤੇ ਤਗਮੇ ਜਿੱਤ ਸਕਣ।

ਇੱਥੇ ਹਾਫ ਮੈਰਾਥਨ ਦਾ ਉਦਘਾਟਨ ਕਰਨ ਪਹੁੰਚੇ ਮਿਲਖਾ ਨੇ ਕਿਹਾ, ''ਜੇਕਰ ਅਜਿਹਾ ਕੀਤਾ ਜਾਂਦਾ ਹੈ, ਤਾਂ ਅਸੀਂ ਹਰ ਪੱਧਰ 'ਤੇ ਤਗਮੇ ਜ਼ਰੂਰ ਜਿੱਤ ਸਕਦੇ ਹਾਂ।'' ਉਨ੍ਹਾਂ ਇਸ ਗੱਲ 'ਤੇ ਨਾਰਾਜ਼ਗੀ ਜਤਾਈ ਕਿ 120 ਕਰੋੜ ਦੀ ਆਬਾਦੀ ਦੇ ਦੇਸ਼ 'ਚ ਬੀਤੇ 60 ਸਾਲਾਂ 'ਚ ਫਿਰ ਤੋਂ ਕਈ ਦੂਜਾ ਮਿਲਖਾ ਸਿੰਘ ਨਹੀਂ ਨਿਕਲ ਸਕਿਆ। ਉਨ੍ਹਾਂ ਉਮੀਦ ਜਤਾਈ ਕਿ ਪ੍ਰਤਿਭਾਵਾਨ ਨੌਜਵਾਨਾਂ ਨਾਲ ਭਰੇ ਬਿਹਾਰ 'ਚ ਜੇਕਰ ਸਰਕਾਰ ਫੁੱਟਬਾਲ, ਹਾਕੀ, ਐਥਲੈਟਿਕਸ, ਜਿਮਨਾਸਟ ਜਿਹੇ ਖੇਡਾਂ ਲਈ ਅਕੈਡਮੀ ਬਣਾਉਂਦੀ ਹੈ ਤਾਂ ਮਿਲਖਾ ਸਿੰਘ ਦੀ ਤਰ੍ਹਾਂ ਕਈ ਖਿਡਾਰੀ ਸਾਹਮਣੇ ਆ ਸਕਦੇ ਹਨ। ਮਿਲਖਾ ਨੇ ਕਿਹਾ ਕਿ ਉਹ ਪਹਿਲੀ ਵਾਰ ਪਟਨਾ ਹਾਫ ਮੈਰਾਥਨ 'ਚ ਇਸ ਲਈ ਆਏ ਹਨ ਤਾਂ ਜੋ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਜੋ ਸੂਬੇ ਅਤੇ ਦੇਸ਼ ਲਈ ਕਮਾਲ ਕਰ ਸਕਦੇ ਹਨ।  


Related News