ਇਸ ਐਥਲੀਟ ਨੂੰ ''ਸੈਕਸ ਅਪਰਾਧੀ'' ਨਾਲ ਬ੍ਰੇਕਅੱਪ ਕਰਨਾ ਪਿਆ ਮਹਿੰਗਾ

Thursday, Nov 15, 2018 - 01:14 PM (IST)

ਇਸ ਐਥਲੀਟ ਨੂੰ ''ਸੈਕਸ ਅਪਰਾਧੀ'' ਨਾਲ ਬ੍ਰੇਕਅੱਪ ਕਰਨਾ ਪਿਆ ਮਹਿੰਗਾ

ਨਵੀਂ ਦਿੱਲੀ— ਇਕ ਮਹੀਨੇ ਦੀ ਦੋਸਤੀ,' ਡੈਟਿੰਗ ਅਤੇ ਫਿਰ ਬ੍ਰੇਕਅੱਪ। ਉਸ ਐਥਲੀਟ ਲੜਕੀ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਜਿਸ ਨੂੰ ਡੇਟ ਕਰ ਰਹੀ ਸੀ, ਉਸ ਆਦਮੀ ਦਾ ਬੀਤਿਆ ਹੋਇਆ ਕੱਲ ਕੀ ਸੀ? ਉਸ ਆਦਮੀ ਦੇ ਝੂਠਾਂ ਜਾ ਖੁਲਾਸਾ ਹੋਇਆ ਤਾਂ ਲੜਕੀ ਨੇ ਧੋਖੇਬਾਜ਼ ਤੋਂ ਪੱਲਾ ਛੁਡਾਉਣਾ ਚਾਹਿਆ ਪਰ ਉਸ ਸਿਰਫਿਰੇ ਆਸ਼ਿਕ ਨੂੰ ਇਹ ਕਿੱਥੇ ਮਨਜ਼ੂਰ ਸੀ ਇਕ ਮਹੀਨੇ ਦੀ ਡੇਟਿੰਗ ਦਾ ਕਿੱਸਾ ਕੁਝ ਗੋਲੀਆਂ ਨਾਲ ਖਤਮ ਹੋਇਆ।
PunjabKesari
ਅਮਰੀਕਾ ਦੀ ਯੂਟਾ ਯੂਨੀਵਰਸਿਟੀ ਦੀ ਇਕ ਐਥਲੀਟ ਸੀ 21 ਸਾਲ ਦੀ ਲੌਰੇਨ , ਐਥਲੇਟਿਕਸ 'ਚ ਉਸਦਾ ਭਵਿੱਖ ਚੰਗਾ ਦਿਖਾਈ ਦੇ ਰਿਹਾ ਸੀ ਪਰ ਇਕ ਛੋਟੀ ਜਹੀ ਗਲਤੀ ਨੇ ਨਾ ਸਿਰਫ ਭਵਿੱਖ ਬਲਕਿ ਜ਼ਿੰਦਗੀ ਹੀ ਖਤਮ ਕਰ ਦਿੱਤੀ। ਇਸੇ ਸਾਲ ਸਤੰਬਰ ਮਹੀਨੇ 'ਚ ਲਾਰੇਨ ਦੀ ਮੁਲਾਕਾਤ  37 ਸਾਲਾਂ ਜੌਨ ਨਾਲ ਹੋਈ ਸੀ। ਜੌਨ ਦੇ ਜਾਦੂ ਨਾਲ ਖੂਬਸੂਰਤ ਲੌਰੇਨ ਕੁਝ ਹੀ ਮੁਲਾਕਾਤਾ 'ਚ ਉਸ ਨੂੰ ਡੇਟ ਕਰਨ ਲੱਗੀ ਅਤੇ ਇਕ ਮਹੀਨੇ 'ਚ ਦੋਵੇਂ ਇਕ ਦੂਜੇ ਦੇ ਬਹੁਤ ਕਰੀਬ ਆ ਗਏ ਅਤੇ ਦੋਵਾਂ ਵਿਚਕਾਰ ਸ਼ਰੀਰਕ ਸਬੰਧ ਤੱਕ ਬਣ ਗਏ।
PunjabKesari
ਪਿਛਲੇ ਮਹੀਨੇ ਯਾਨੀ ਅਕਤੂਬਰ ਦੇ ਪਹਿਲੇ ਹਫਤੇ 'ਚ ਹੀ ਲੌਰੇਨ ਨੂੰ ਪਹਿਲਾ ਝੱਟਕਾ ਲੱਗਾ ਜਦੋਂ ਲਾਰੇਨ ਨੂੰ ਸੋਸ਼ਲ ਮੀਡੀਆ ਦੇ ਜਰੀਏ ਪਤਾ ਲੱਗਾ ਕਿ ਜੌਨ ਦਾ ਅਸਲੀ ਨਾਂ ਜੌਨ ਨਹੀਂ ਬਲਕਿ ਮੇਲਵਿਨ ਹੈ। ਇਸ 'ਤੇ ਜਦੋਂ ਲੌਰੇਨ ਨੇ ਸ਼ੱਕ ਜ਼ਾਹਿਰ ਕੀਤਾ ਤਾਂ ਜੌਨ ਨੇ ਕੁਝ ਬਹਾਨਿਆਂ ਦੇ ਬਾਅਦ ਕਬੂਲ ਕਰ ਲਿਆ ਕਿ ਉਸਨੇ ਆਪਣਾ ਅਸਲੀ ਨਾਂ ਛੁਪਾਇਆ ਸੀ। ਲਾਰੇਨ ਨੂੰ ਸਮਝ ਨਹੀਂ ਆ ਰਿਹਾ ਸੀ ਕੀ ਜੌਨ ਨੇ ਆਪਣਾ ਅਸਲੀ ਨਾਂ ਕਿਉਂ ਲੁਕਾਇਆ ਇਸ ਲਈ ਉਸਦਾ ਸ਼ੱਕ ਹੋਰ ਗਹਿਰਾ ਹੋ ਗਿਆ।
PunjabKesari
ਮੇਲਵਿਨ ਦੀ ਆਈ.ਡੀ. ਤੋਂ ਲੌਰੇਨ ਨੂੰ ਪਤਾ ਚੱਲਿਆ ਕਿ ਉਸਨੇ ਆਪਣੀ ਅਸਲੀ ਉਮਰ ਵੀ ਲੁਕਾਈ ਅਤੇ ਘੱਟ ਦੱਸੀ ਹੈ। ਇਸ ਝੂਠ ਦਾ ਪੱਤਾ ਲੱਗਣ ਤੋਂ ਬਾਅਦ ਲੌਰੇਨ ਨਾਰਾਜ਼ ਹੋ ਕੇ ਚੱਲੀ ਗਈ। ਫਿਰ ਲੌਰੇਨ ਨੇ ਮੇਲਵਿਨ ਦੇ ਬਾਰੇ ਇੰਟਰਨੈੱਟ ਦੀ ਮਦਦ ਨਾਲ ਹੋਰ ਵੀ ਜਾਣਕਾਰੀਆਂ ਇਕੱਠੀਆਂ ਕੀਤੀਆਂ। ਤਾਂ ਉਸਨੂੰ ਪਤਾ ਚੱਲਿਆ ਕਿ ਯੂਟਾ ਰਾਜ ਦੇ ਸੈਕਸ ਕ੍ਰਾਈਮ ਰਿਕਾਰਡ 'ਚ ਮੇਲਵਿਨ ਦਾ ਨਾਂ ਸੈਕਸ ਅਬਊਜ਼ ਕਰਨ ਵਾਲੇ ਦੋਸ਼ੀਆਂ ਦੀ ਲਿਸਟ 'ਚ ਸੀ।, ਲੌਰੇਨ ਦੀ ਹੈਰਾਨੀ ਅਤੇ ਪਰੇਸ਼ਾਨੀ ਵੱਧ ਚੁੱਕੀ ਸੀ ਅਤੇ ਉਸ ਨੇ ਤੈਅ ਕਰ ਲਿਆ ਕਿ ਮੇਲਵਿਨ ਨਾਲ ਕੋਈ ਸਬੰਧ ਨਹੀਂ ਰੱਖੇਗੀ।

PunjabKesari
ਲੌਰੇਨ ਨੇ ਅਗਲੇ ਹੀ ਦਿਨ ਮੇਲਵਿਨ ਨੂੰ ਕਿਹਾ ਕਿ ਉਹ ਇੱਕ ਝੂਠੇ ਅਤੇ ਧੋਖੇਬਾਜ਼ ਆਦਮੀ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ। ਲਾਰੇਨ ਵਲੋਂ ਬ੍ਰੇਕਅੱਪ ਹੋ ਚੁੱਕਾ ਸੀ ਪਰ ਲੌਰੇਨ ਦਾ ਇਹ ਫੈਸਲਾ ਮੇਲਵਿਨ ਨੂੰ ਮਨਜ਼ੂਰ ਨਹੀਂ ਸੀ। ਉਸਨੇ ਲੌਰੇਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਡਰਾਇਆ ਵੀ ਪਰ ਲਾਰੇਨ ਨਹੀਂ ਮੰਨੀ। ਲੌਰੇਨ ਨੇ ਯੂਨੀਵਰਸਿਟੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮੇਲਵਿਨ ਉਸਦੀਆਂ ਇਤਰਾਜਯੋਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦਿੰਦੇ ਹੋਏ ਪੈਸੇ ਮੰਗ ਰਿਹਾ ਹੈ ਅਤੇ ਮੇਲਵਿਨ ਨੇ ਉਸਦੀ ਕਾਰ ਵੀ ਆਪਣੇ ਕਬਜ਼ੇ 'ਚ ਕਰ ਲਈ ਹੈ।
PunjabKesari
ਇਨ੍ਹਾਂ ਸ਼ਿਕਾਇਤਾਂ ਨੇ ਅੱਗ 'ਚ ਘਿਓ ਦਾ ਕੰਮ ਕੀਤਾ, ਮੇਲਵਿਨ ਨੂੰ ਗੁੱਸਾ ਆਇਆ ਤੇ ਉਹ ਲੌਰੇਨ ਦੇ ਕੋਲ ਗਿਆ। 22 ਅਕਤੂਬਰ ਦੀ ਰਾਤ ਨਾਈਟ ਕਲਾਸ ਖਤਮ ਕਰਕੇ ਲੌਰੇਨ ਆਪਣੀ ਮਾਂ ਨਾਲ ਫੋਨ 'ਤੇ ਗੱਲ ਕਰਦੇ ਹੋਏ ਕੈਂਪਸ 'ਚ ਆਪਣੇ ਰੂਮ 'ਚ ਜਾ ਰਹੀ ਸੀ ਕਿ ਉਸਨੇ ਦੇਖਿਆ ਕਿ ਉਸਦੇ ਦੇ ਸਾਹਮਣੇ ਉਸ 'ਤੇ ਪਿਸਤੌਲ ਤਾਣੇ ਮੇਲਵਿਨ ਖੜਾ ਸੀ। 'ਨੋ,ਨੋ,ਨੋ... 'ਲੌਰੇਨ ਦੀ ਇਨ੍ਹਾਂ ਚੀਖਾਂ ਤੋਂ ਬਾਅਦ ਗੋਲੀਆਂ ਚਲੀਆਂ ਅਤੇ ਲੌਰੇਨ ਲਾਸ਼ ਬਣ ਗਈ। ਫੋਨ 'ਤੇ ਇਹ ਆਵਾਜ਼ਾਂ ਸੁਣ ਕੇ ਲੌਰੇਨ ਦੀ ਮਾਂ ਨੇ ਇਸ ਘਟਨਾ ਬਾਰੇ ਸਭ ਨੂੰ ਦੱਸਿਆ।
PunjabKesari
ਇਧਰ, ਮੇਲਵਿਨ ਨੇ ਲੌਰੇਨ ਦੀ ਲਾਸ਼ ਨੂੰ ਕੈਂਪਸ 'ਚ ਖੜੀ ਕਾਰ 'ਚ ਰੱਖ ਦਿੱਤਾ। ਮੇਲਵਿਨ ਭੱਜਣ ਦੀ ਕੋਸ਼ਿਸ਼ 'ਚ ਸੀ, ਪਰ ਉਦੋਂ ਉਸਦੀ ਮੁਲਾਕਾਤ ਇਕ ਔਰਤ ਨਾਲ ਹੋਈ ਜਿਸ ਨੂੰ ਉਹ ਜਾਣਦਾ ਸੀ ਅਤੇ ਇਸ ਔਰਤ ਨਾਲ ਉਹ ਡਿਨਰ 'ਤੇ ਜਾਣ ਤੋਂ ਬਾਅਦ ਉਸਦੇ ਅਪਾਰਟਮੈਂਟ 'ਚ ਗਿਆ, ਜਿੱਥੇ ਉਹ ਨਹਾਤਾ ਵੀ, ਫਿਰ ਦੋਵਾਂ 'ਚ ਰੋਮਾਂਸ ਹੋਇਆ। ਦੇਰ ਰਾਤ ਕਰੀਬ 2 ਵਜੇ ਉਸ ਔਰਤ ਨੇ ਮੇਲਵਿਨ ਨੂੰ ਕੌਫੀ ਸ਼ਾਪ 'ਚ ਛੱਡਿਆ, ਉਸਨੇ ਦੇਖਿਆ ਕਿ ਪੁਲਸ ਉਸਦੇ ਪਿੱਛੇ ਪੈ ਚੁੱਕੀ ਹੈ। ਕੁਝ ਦੂਰ ਭੱਜਣ ਤੋਂ ਬਾਅਦ ਜਦੋਂ ਮੇਲਵਿਨ ਨੂੰ ਲੱਗਿਆ ਕਿ ਉਹ ਪੁਲਸ ਕੋਲੋ ਭੱਜ ਨਹੀਂ ਸਕਦਾ ਤਾਂ ਉਸਨੇ ਖੁਦ ਨੂੰ ਵੀ ਪਿਸਤੌਲ ਨਾਲ ਗੋਲੀ ਮਾਰ ਲਈ, ਜਿਸ ਨਾਲ ਉਸ ਨੇ ਲੌਰੇਨ ਦੀ ਹੱਤਿਆ ਕੀਤੀ ਸੀ।


author

suman saroa

Content Editor

Related News