ਭਾਰਤੀ ਤੀਰਅੰਦਾਜ਼ਾਂ ਨੇ ਰਿਕਰਵ 'ਚ ਕਾਂਸੀ ਜਿੱਤੀ, ਕੰਪਾਊਂਡ 'ਚ ਵੀ ਤਮਗਾ ਪੱਕਾ

11/26/2019 2:09:25 PM

ਸਪੋਰਟਸ ਡੈਸਕ—ਕੌਮਾਂਤਰੀ ਤੀਰਅੰਦਾਜ਼ੀ ਸੰਘ ਤੋਂ ਸਸਪੈਂਡ ਭਾਰਤੀ ਤੀਰਅੰਦਾਜ਼ੀ ਨੇ ਇਥੇ ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਮੰਗਲਵਾਰ ਰਿਕਰਵ ਵਰਗ ਵਿਚ ਕਾਂਸੀ ਤਮਗਾ ਜਿੱਤਣ ਦੇ ਨਾਲ ਕੰਪਾਊਂਡ ਦੀ ਮਿਕਸਡ ਪ੍ਰਤੀਯੋਗਿਤਾ ਵਿਚ ਵੀ ਘੱਟ ਤੋਂ ਘੱਟ ਚਾਂਦੀ ਤਮਗਾ ਪੱਕਾ ਕੀਤਾ।PunjabKesari
ਭਾਰਤੀ ਮਹਾਸੰਘ ਦੇ ਸਸਪੈਂਡ ਹੋਣ ਕਾਰਣ ਬਦਲਵੇਂ ਝੰਡੇ ਦੇ ਹੇਠ ਲੈ ਰਹੇ ਭਾਰਤੀ ਤੀਰਅੰਦਾਜ਼ੀ ਨੇ ਰਿਕਰਵ ਦੇ ਮਿਕਸਡ ਵਰਗ ਵਿਚ ਕਾਂਸੀ ਤਮਗਾ ਹਾਸਲ ਕੀਤਾ। ਅਤਨੂ ਦਾਸ ਤੇ ਦੀਪਿਕਾ ਕੁਮਾਰੀ ਦੀ ਮਿਕਸਡ ਭਾਰਤੀ ਜੋੜੀ ਨੇ ਚੀਨ ਦੀ ਯਿਚਾਈ ਝੇਂਗ ਤੇ ਸ਼ਾਓਜੂਆਨ ਵੇਈ ਦੀ ਜੋੜੀ ਨੂੰ 6-2 ਨਾਲ ਹਰਾਇਆ।