Asia Cup 2022: ਮੈਚ ਦੌਰਾਨ ਮੈਦਾਨ 'ਚ ਭਿੜਨ ਵਾਲੇ ਆਸਿਫ ਅਲੀ ਤੇ ਫਰੀਦ ਅਹਿਮਦ ਖ਼ਿਲਾਫ਼ ਸਖ਼ਤ ਕਾਰਵਾਈ
Friday, Sep 09, 2022 - 04:23 PM (IST)
ਦੁਬਈ (ਏਜੰਸੀ) : ਪਾਕਿਸਤਾਨ ਦੇ ਆਸਿਫ਼ ਅਲੀ ਅਤੇ ਅਫ਼ਗਾਨਿਸਤਾਨ ਦੇ ਗੇਂਦਬਾਜ਼ ਫਰੀਦ ਅਹਿਮਦ ਨੂੰ ਏਸ਼ੀਆ ਕੱਪ ਦੇ ਸੁਪਰ ਫੋਰ ਪੜਾਅ ਦੇ ਮੈਚ ਦੌਰਾਨ ਮੈਦਾਨ ’ਤੇ ਭਿੜਨ ਕਾਰਨ ਉਨ੍ਹਾਂ ਦੀ ਮੈਚ ਫੀਸ ਦਾ 25 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਦੋਵਾਂ ਨੂੰ ਆਈ.ਸੀ.ਸੀ. ਕੋਡ ਆਫ ਕੰਡਕਟ ਦੇ ਲੈਵਲ 1 ਦੇ ਅਪਰਾਧ ਲਈ ਦੋਸ਼ੀ ਪਾਇਆ ਗਿਆ।
اس اینگل کی وڈیو بھی دیکھیں، نہیں معلوم ان افغان بھائیوں کو اتنی نفرت کیوں ہے؟#AFGvPAK pic.twitter.com/2aI6jUZUFN
— Nadir Baloch (@BalochNadir5) September 7, 2022
ਆਈ.ਸੀ.ਸੀ. ਦੇ ਬਿਆਨ ਅਨੁਸਾਰ, ਅਲੀ ਨੇ ਆਈ.ਸੀ.ਸੀ. ਕੋਡ ਆਫ ਕੰਡਕਟ ਦੀ ਧਾਰਾ 2.6 ਦੀ ਉਲੰਘਣਾ ਕੀਤੀ, ਜੋ ਅੰਤਰਰਾਸ਼ਟਰੀ ਮੈਚ ਦੌਰਾਨ ਅਸ਼ਲੀਲ, ਅਪਮਾਨਜਨਕ ਜਾਂ ਹਮਲਾਵਰ ਇਸ਼ਾਰਿਆਂ ਨਾਲ ਸਬੰਧਤ ਹੈ। ਉਥੇ ਹੀ ਫਰੀਦ ਨੂੰ ਧਾਰਾ 2. 1. 12 ਦੇ ਉਲੰਘਣ ਦਾ ਦੋਸ਼ੀ ਪਾਇਆ ਗਿਆ, ਜੋ ਕਿਸੇ ਖਿਡਾਰੀ, ਸਹਾਇਕ ਸਟਾਫ, ਅੰਪਾਇਰ, ਮੈਚ ਰੈਫਰੀ ਜਾਂ ਕਿਸੇ ਵਿਅਕਤੀ ਨਾਲ ਗ਼ਲਤ ਸਰੀਰਕ ਸੰਪਰਕ ਨਾਲ ਸਬੰਧਤ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।