ਏਸ਼ੀਅਨ ਪੈਰਾ ਖੇਡਾਂ-2023 : ਚੀਨ ਵਿਚ ਜਾਣ ਵਾਲੇ ਭਾਰਤੀ ਖਿਡਾਰੀਆਂ ਲਈ "ਸੈਂਡ ਆਫ ਸੈਰੇਮਨੀ" ਦਾ ਆਯੋਜਨ
Monday, Oct 16, 2023 - 08:53 PM (IST)

ਜੈਤੋ, (ਰਘੁਨੰਦਨ ਪਰਾਸ਼ਰ) : ਏਸ਼ੀਅਨ ਪੈਰਾ ਖੇਡਾਂ 2023 22 ਅਕਤੂਬਰ ਤੋਂ 28 ਅਕਤੂਬਰ 2023 ਤੱਕ ਹਾਂਗਜ਼ੂ (ਚੀਨ) ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਭਾਰਤ ਤੋਂ ਬੋਸੀਆ ਖਿਡਾਰੀਆਂ, ਪੰਜਾਬ ਪੈਰਾ ਐਥਲੀਟਸ, ਪੈਰਾ ਐਥਲੈਟਿਕਸ, ਪੈਰਾ ਪਾਵਰਲਿਫਟਿੰਗ, ਪੈਰਾ ਸ਼ੂਟਿੰਗ ਅਤੇ ਪੈਰਾ ਬੈਡਮਿੰਟਨ ਲਈ ਬੋਸੀਆ ਸਪੋਰਟਸ ਫੈਡਰੇਸ਼ਨ ਵੱਲੋਂ 15 ਅਕਤੂਬਰ ਨੂੰ ਦਿੱਲੀ ਦੇ ਮਸ਼ਹੂਰ 'ਦਿ ਕਲੇਰਾਈਡਜ਼ ਹੋਟਲ' ਵਿਖੇ "ਸੈਂਡ ਆਫ ਸੈਰੇਮਨੀ" ਕਰਵਾਈ ਗਈ।
ਇਸ ਸਮਾਗਮ 'ਚ ਅਸ਼ੋਕ ਬੇਦੀ ਵਧੀਕ ਸਕੱਤਰ ਪੀ.ਸੀ.ਆਈ., ਸ਼੍ਰੀ ਬੁਟੇਕ ਦੇਵਾਨੰਦ ਜੱਜ ਚੇਨਈ ਹਾਈ ਕੋਰਟ, ਡਾ: ਸੁਧੀਰ ਕੁਮਾਰ ਜੈਨ ਜੱਜ ਦਿੱਲੀ ਹਾਈ ਕੋਰਟ, ਰਾਜਿੰਦਰ ਕਸ਼ਯਪ ਵਿਸ਼ੇਸ਼ ਸਕੱਤਰ ਕਾਨੂੰਨ ਅਤੇ ਨਿਆਂ ਭਾਰਤ ਸਰਕਾਰ, ਸ਼੍ਰੀ ਡੀ.ਕੇ. ਜੰਗਾਲਾ ਆਡੀਸ਼ਨ ਸੈਸ਼ਨ ਜੱਜ ਦਿੱਲੀ, ਜੇ.ਐਸ ਸਾਹਨੀ ਜਨਰਲ ਮੈਨੇਜਰ ਸੈਂਟਰਲ ਬੈਂਕ ਆਫ ਇੰਡੀਆ, ਜੇ.ਪੀ.ਸਿੰਘ ਚੇਅਰਮੈਨ ਪਾਵਰ ਲਿਫਟਿੰਗ, ਜੇ.ਪੀ.ਨਟਿਆਲ ਚੇਅਰਮੈਨ ਪੈਰਾ ਸ਼ੂਟਿੰਗ, ਡਾ: ਅਵਤਾਰ ਸ਼ਾਸਤਰੀ ਚੇਅਰਮੈਨ ਦਿੱਲੀ ਬੋਸੀਆ, ਰਾਹੁਲ ਸਵਾਮੀ ਸੀ.ਈ.ਓ.ਪੀ.ਸੀ.ਆਈ., ਕਰਨਲ ਅਮਰੀਕ ਸਿੰਘ ਡਿਪਟੀ ਚੀਫ਼ ਆਫ਼ ਮਿਸ਼ਨ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ : ਓਲੰਪਿਕ 2028 'ਚ ਕ੍ਰਿਕਟ ਸਣੇ 5 ਨਵੀਆਂ ਖੇਡਾਂ ਨੂੰ ਮਨਜ਼ੂਰੀ
ਮੀਡੀਆ ਬੋਸੀਆ ਇੰਡੀਆ ਦੇ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈਸ ਨੂੰ ਦੱਸਿਆ ਕਿ ਏਸ਼ੀਅਨ ਪੈਰਾ ਖੇਡਾਂ 2023 ਲਈ ਬੋਸੀਆ ਦੇ 4 ਖਿਡਾਰੀਆਂ ਵਿੱਚ ਪੁਰਸ਼ਾਂ ਦੇ ਬੀਸੀ3 ਵਰਗ ਲਈ ਦਿੱਲੀ ਦੇ ਸਚਿਨ ਚਮਰੀਆ, ਮਹਿਲਾ ਵਰਗ ਲਈ ਹਿਮਾਚਲ ਪ੍ਰਦੇਸ਼ ਤੋਂ ਅੰਜਲੀ ਦੇਵੀ, ਬੀਸੀ4 ਪੁਰਸ਼ ਵਰਗ ਲਈ ਉੱਤਰ ਪ੍ਰਦੇਸ਼ ਤੋਂ ਜਤਿਨ ਕੁਮਾਰ ਕੁਸ਼ਵਾਹਾ ਅਤੇ ਮਹਿਲਾ ਵਰਗ ਵਿੱਚੋਂ ਪੂਜਾ ਗੁਪਤਾ ਹਰਿਆਣਾ, ਜਸਪ੍ਰੀਤ ਸਿੰਘ ਧਾਲੀਵਾਲ ਅਧਿਕਾਰਤ ਪ੍ਰਧਾਨ ਬੋਸ਼ੀਆ ਇੰਡੀਆ ਅਤੇ ਸ਼ਮਿੰਦਰ ਸਿੰਘ ਢਿੱਲੋਂ ਭਾਰਤ ਦੀਆਂ ਪੈਰਾ ਖਿਡਾਰੀਆਂ ਦੀ ਨੁਮਾਇੰਦਗੀ ਕਰਨ ਲਈ ਚੀਨ ਗਏ ਹਨ।
ਇਨ੍ਹਾਂ ਪੈਰਾ ਏਸ਼ੀਅਨ ਖੇਡਾਂ ਵਿੱਚ ਪੰਜਾਬ ਦੇ ਕੁੱਲ 11 ਪੈਰਾ ਖਿਡਾਰੀ ਭਾਗ ਲੈਣ ਲਈ ਗਏ ਹਨ। ਭਾਰਤ ਤੋਂ 500 ਖਿਡਾਰੀਆਂ ਅਤੇ ਪ੍ਰਬੰਧਕਾਂ ਦਾ ਵਫ਼ਦ ਚੀਨ ਵਿੱਚ ਹੋਣ ਵਾਲੀਆਂ ਪੈਰਾ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਜਾ ਰਿਹਾ ਹੈ। ਇਸ ਮੌਕੇ ਭਾਰਤ ਤੋਂ ਚੀਨ ਗਏ ਪੈਰਾ ਸ਼ੂਟਿੰਗ, ਪੈਰਾ ਲਿਫਟਿੰਗ ਅਤੇ ਪੈਰਾ ਅਥਲੈਟਿਕਸ ਦੇ ਕਈ ਅਥਲੀਟ ਵੀ ਹਾਜ਼ਰ ਸਨ। ਇਸ ਮੌਕੇ ਸਟੇਜ ਦਾ ਸੰਚਾਲਨ ਸ਼ਮਿੰਦਰ ਸਿੰਘ ਢਿੱਲੋਂ ਨੇ ਕੀਤਾ। ਇਸ ਮੌਕੇ ਬੋਸੀਆ ਪੰਜਾਬ ਦੇ ਪ੍ਰਧਾਨ ਦਵਿੰਦਰ ਸਿੰਘ ਤੂਫੀ ਬਰਾੜ, ਕੋਚ ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ ਸੂਬਾ, ਕੁਲਦੀਪ ਬਰਾੜ, ਲਵੀ ਸ਼ਰਮਾ ਆਦਿ ਨੇ ਸਾਰੇ ਪੈਰਾ ਐਥਲੀਟਾਂ ਨੂੰ ਭਾਰਤ ਦੇਸ਼ ਲਈ ਤਗਮੇ ਜਿੱਤਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ