ਏਸ਼ੀਆਈ ਖੇਡਾਂ : ਤਜਿੰਦਰਪਾਲ ਸਿੰਘ ਤੂਰ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼ਾਟ ਪੁਟ 'ਚ ਜਿੱਤਿਆ ਗੋਲਡ
Sunday, Oct 01, 2023 - 07:15 PM (IST)
ਸਪੋਰਟਸ ਡੈਸਕ : ਭਾਰਤ ਦੇ ਤਜਿੰਦਰਪਾਲ ਸਿੰਘ ਤੂਰ ਨੇ ਏਸ਼ੀਆਈ ਖੇਡਾਂ ਦੇ ਸ਼ਾਟ ਪੁਟ ਈਵੈਂਟ 'ਚ ਸੋਨ ਤਮਗਾ ਜਿੱਤਿਆ ਹੈ। ਏਸ਼ੀਆਈ ਖੇਡਾਂ ਵਿੱਚ ਇਹ ਉਸ ਦਾ ਲਗਾਤਾਰ ਦੂਜਾ ਸੋਨ ਤਮਗਾ ਹੈ। ਤਜਿੰਦਰ ਤੂਰ ਨੇ 20.36 ਮੀਟਰ ਥਰੋਅ ਵਿੱਚ ਆਪਣੀ ਸਰਵੋਤਮ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ।
ਇਹ ਵੀ ਪੜ੍ਹੋ : 5 ਅਕਤੂਬਰ ਤੋਂ ਸ਼ੁਰੂ ਹੋ ਰਿਹੈ ਵਿਸ਼ਵ ਕੱਪ 2023, ਜਾਣੋ ਕ੍ਰਿਕਟ ਦੇ ਇਸ ਮਹਾਕੁੰਭ ਬਾਰੇ ਸਭ ਕੁਝ
ਤਜਿੰਦਰਪਾਲ ਨੇ ਪਹਿਲੇ ਦੋ ਯਤਨਾਂ ਵਿੱਚ ਫਾਊਲ ਕਰਨ ਤੋਂ ਬਾਅਦ ਤੀਜੀ ਕੋਸ਼ਿਸ਼ ਵਿੱਚ 19.51 ਮੀਟਰ ਦੀ ਥਰੋਅ ਕੀਤੀ। ਉਸ ਦਾ ਚੌਥਾ ਥਰੋਅ 20.06 ਮੀਟਰ ਦਾ ਰਿਹਾ ਪਰ ਪੰਜਵਾਂ ਥਰੋਅ ਫਿਰ ਫਾਊਲ ਹੋ ਗਿਆ। ਆਖਰੀ ਥਰੋਅ 'ਤੇ ਉਸਦੀ ਸਰਵੋਤਮ ਕੋਸ਼ਿਸ਼ 20.36 ਮੀਟਰ ਸੀ ਜਿਸ ਨੇ ਉਸਨੂੰ ਸੋਨ ਤਮਗਾ ਜਿਤਾਇਆ। ਤੂਰ ਨੇ ਜਕਾਰਤਾ ਖੇਡਾਂ ਵਿੱਚ 20.75 ਮੀਟਰ ਥਰੋਅ ਨਾਲ ਪੀਲਾ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ: ਅਵਿਨਾਸ਼ ਸਾਬਲੇ ਨੇ ਰਚਿਆ ਇਤਿਹਾਸ, 3000 ਮੀਟਰ ਸਟੀਪਲਚੇਜ਼ 'ਚ ਜਿੱਤਿਆ ਗੋਲਡ
ਸਾਊਦੀ ਅਰਬ ਦੇ ਮੁਹੰਮਦ ਡੋਡਾ ਟੋਲੋ ਨੇ 20.18 ਮੀਟਰ ਨਾਲ ਚਾਂਦੀ ਦਾ ਤਮਗਾ ਜਿੱਤਿਆ ਜਦਕਿ ਚੀਨ ਦੇ ਲਿਊ ਯਾਂਗ ਨੇ 19.97 ਮੀਟਰ ਨਾਲ ਕਾਂਸੀ ਦਾ ਤਮਗਾ ਜਿੱਤਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ