ਏਸ਼ੀਆਈ ਖੇਡਾਂ ਦੀ ਤਮਗਾ ਜੇਤੂ ਕਿਰਣ ਡੋਪ ਜਾਂਚ ’ਚ ਫੇਲ, ਪੂਨੀਆ ਮੁਅੱਤਲ ਖਿਡਾਰੀਆਂ ਦੀ ਸੂਚੀ ’ਚੋਂ ਗਾਇਬ

Thursday, Sep 19, 2024 - 03:28 PM (IST)

ਏਸ਼ੀਆਈ ਖੇਡਾਂ ਦੀ ਤਮਗਾ ਜੇਤੂ ਕਿਰਣ ਡੋਪ ਜਾਂਚ ’ਚ ਫੇਲ, ਪੂਨੀਆ ਮੁਅੱਤਲ ਖਿਡਾਰੀਆਂ ਦੀ ਸੂਚੀ ’ਚੋਂ ਗਾਇਬ

ਨਵੀਂ ਦਿੱਲੀ, (ਭਾਸ਼ਾ)–ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਸ਼ਾਟਪੁੱਟ ਐਥਲੀਟ ਕਿਰਣ ਬਾਲਿਆਨ ਨੂੰ ਪਾਬੰਦੀਸ਼ੁਦਾ ਪਦਾਰਥ ਦੀ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਵੱਲੋਂ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਜਦਕਿ ਵੱਖ-ਵੱਖ ਖੇਡਾਂ ਦੇ ਕਈ ਖਿਡਾਰੀਆਂ ਦੇ ਨਾਂ ਡੋਪਿੰਗ ਕਰਨ ਵਾਲੇ ਐਥਲੀਟਾਂ ਦੀ ਤਾਜ਼ਾ ਸੂਚੀ ਵਿਚ ਸ਼ਾਮਲ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਦਾ ਨਾਂ ਤਾਜ਼ਾ ਅਪਡੇਟ ਹੋਈ ਸੂਚੀ ਵਿਚੋਂ ਗਾਇਬ ਹੈ ਜਦਕਿ ਉਸਦਾ ਨਾਂ ਹਾਲ ਹੀ ਵਿਚ ਜਾਰੀ ਕੀਤੀ ਗਈ ਪਿਛਲੀ ਸੂਚੀ ਵਿਚ ਸ਼ਾਮਲ ਸੀ।


author

Tarsem Singh

Content Editor

Related News