ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਫੁੱਟਬਾਲਰ ਲਤੀਫ ਦਾ ਦਿਹਾਂਤ
Wednesday, Mar 25, 2020 - 05:30 PM (IST)

ਕੋਲਕਾਤਾ : ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਮਿਡਫੀਲਡਰ ਅਤੇ 1970 ਦੇ ਬੈਂਕਾਕ ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਟੀਮ ਦੇ ਮੁੱਖ ਮੈਂਬਰ ਰਹੇ ਅਬਦੁਲ ਲਤੀਫ ਦਾ ਸੋਮਵਾਰ ਨੂੰ ਗੁਹਾਟੀਵਿਚ ਦਿਹਾਂਤ ਹੋ ਗਿਆ। ਉਸ ਦੇ ਪਰਿਵਾਰ ਵਿਚ ਇਕ ਬੇਟਾ ਅਤੇ 2 ਬੇਟੀਆਂ ਹਨ।
ਲਤੀਫ ਦੇ ਕਿ ਰਿਸ਼ਤੇਦਾਰ ਨੇ ਦੱਸਿਆ, ''ਉਹ ਉਮਰ ਸਬੰਧੀ ਬੀਮਾਰੀਆਂ ਤੋਂ ਪਰੇਸ਼ਾਨ ਸੀ ਅਤੇ ਉਸ ਨੇ ਸੋਮਵਾਰ ਦੀ ਸ਼ਾਮ ਨੂੰ ਆਖਰੀ ਸਾਹ ਲਿਆ। ਮੰਗਲਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।'' ਲਤੀਫ ਦਾ ਜਨਮ ਕਰਨਾਟਕ ਦੇ ਮੈਸੂਰ ਵਿਚ ਹੋਇਆ ਸੀ ਪਰ ਬਾਅਦ ਵਿਚ ਉਹ ਗੁਹਾਟੀ ਆ ਕੇ ਵਸ ਗਏ ਸੀ। ਉਨ੍ਹਾਂ ਨੇ ਏਸ਼ੀਆ ਕੱਪ ਕੁਆਲੀਫਾਇਰ 1968 ਅਤੇ ਮਡੇਰਕਾ ਕੱਪ 1969 ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਪਰ ਉਸ ਦੀ ਸਭ ਤੋਂ ਵੱਡੀ ਉਪਲੱਬਧੀ ਭਾਰਤੀ ਟੀਮ ਦਾ ਹਿੱਸਾ ਹੋਣਾ ਸੀ ਜੋ ਏਸ਼ੀਆਈ ਖੇਡਾਂ ਵਿਚ ਤਮਗਾ ਜਿੱਤਣ ਵਿਚ ਸਫਲ ਰਹੀ ਸੀ। ਫੁੱਟਬਾਲ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਕੋਚ ਬਣ ਗਏ ਸੀ।