Asian Games : ਮਨਜੀਤ ਨੇ ਸੋਨ ਅਤੇ ਜਾਨਸਨ ਨੇ 800 ਮੀ. 'ਚ ਚਾਂਦੀ ਤਮਗੇ 'ਤੇ ਕੀਤਾ ਕਬਜਾ

Tuesday, Aug 28, 2018 - 08:29 PM (IST)

Asian Games : ਮਨਜੀਤ ਨੇ ਸੋਨ ਅਤੇ ਜਾਨਸਨ ਨੇ 800 ਮੀ. 'ਚ ਚਾਂਦੀ ਤਮਗੇ 'ਤੇ ਕੀਤਾ ਕਬਜਾ

ਜਕਾਰਤਾ : ਭਾਰਤ ਦੇ ਮਨਜੀਤ ਸਿੰਘ ਅਤੇ ਜਿਨਸਨ ਜਾਨਸਨ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਐਥਲੈਟਿਕਸ ਪ੍ਰਤੀਯੋਗਿਤਾ ਦੀ ਪੁਰਸ਼ 800 ਮੀਟਰ ਦੌੜ 'ਚ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਨੂੰ ਸੋਨ ਅਤੇ ਚਾਂਦੀ ਤਮਗਾ ਦਿਵਾਇਆ ਹੈ। ਮਨਜੀਤ ਨੇ ਆਖਰੀ 25 ਮੀਟਰ 'ਚ ਸ਼ਾਨਦਾਰ ਫਰਾਟਾ ਦੋੜ ਲਗਾਈ ਅਤੇ ਚਾਰ ਐਥਲੀਟਾਂ ਨੂੰ ਪਛਾੜਦੇ ਹੋਏ ਸੋਨ ਤਮਗੇ 'ਤੇ ਕਬਜਾ ਕਰ ਲਿਆ।

PunjabKesari

ਜਾਨਸਨ ਨੇ ਵੀ ਆਖਰੀ ਮੀਟਰ 'ਚ ਤੇਜੀ ਦਿਖਾਈ ਅਤੇ ਫੋਟੋ ਫਿਨਿਸ਼ 'ਚ ਚਾਂਦੀ ਤਮਗੇ 'ਤੇ ਕਬਜਾ ਕਰ ਲਿਆ। ਹਰਿਆਣਾ ਦੇ ਮਨਜੀਤ ਨੇ 1 ਮਿੰਟ 46.15 ਸਕਿੰਟ ਦਾ ਸਮਾਂ ਲੈ ਲਿਆ ਜਦਕਿ ਜਾਨਸਨ ਨੇ 1 ਮਿੰਟ 46.35 ਸਕਿੰਟ ਦਾ ਸਮਾਂ ਲਿਆ। ਬਹਿਰੀਨ ਦੇ ਅਬੁਬਕਰ ਅਬਦੁੱਲਾ 1 ਮਿੰਟ ਦਾ ਸਮਾਂ ਲੈ ਕੇ ਤੀਜੇ ਸਥਾਨ 'ਤੇ ਰਹੇ। ਹੁਣ ਭਾਰਤ ਦੇ ਕੁਲ 47 ਤਮਗੇ ਹੋ ਗਏ ਹਨ ਜਿਸ ਵਿਚ 9 ਸੋਨ, 17 ਚਾਂਦੀ ਅਤੇ 21 ਕਾਂਸੀ ਤਮਗੇ ਹਨ।

PunjabKesari
PunjabKesari


Related News