ਏਸ਼ੀਆਈ ਖੇਡਾਂ : ਦੀਪਿਕਾ ਪੱਲੀਕਲ ਨੇ ਸਕੁਐਸ਼ 'ਚ ਭਾਰਤ ਲਈ ਜਿੱਤਿਆ ਕਾਂਸੀ ਤਮਗਾ
Saturday, Aug 25, 2018 - 05:06 PM (IST)

ਜਕਾਰਤਾ : ਦੀਪਿਕਾ ਪੱਲੀਕਲ ਨੇ ਏਸ਼ੀਆਈ ਖੇਡਾਂ 2018 ਦੇ ਮਹਿਲਾ ਸਿੰਗਲ 'ਸਕੁਐਸ਼ ਮੁਕਾਬਲੇ 'ਚ ਭਾਰਤ ਲਈ ਕਾਂਸੀ ਤਮਗਾ ਜਿੱਤਿਆ ਹੈ। ਹੁਣ ਭਾਰਤ ਦੇ ਕੋਲ ਕੁਲ 26 ਤਮਗੇ ਹੋ ਗਏ ਹਨ। ਜਿਸ ' 6 ਸੋਨ, 5 ਚਾਂਦੀ ਅਤੇ 15 ਕਾਂਸੀ ਤਮਗੇ ਹਨ। ਦੀਪਿਕਾ ਆਪਣੇ ਇਸ ਸੈਮੀਫਾਈਨਲ ਮੁਕਾਬਲੇ 'ਚ ਮਲੇਸ਼ੀਆ ਦੀ ਨਿਕੋਲ ਡੇਵਿਡ ਤੋਂ ਜਿੱਤ ਨਾ ਸਕੀ। ਹਾਲਾਂਕਿ ਦੀਪਿਕਾ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਸ਼ੁਰੂਆਤੀ ਬੜ੍ਹਤ ਦਾ ਨਿਕੋਲ ਨੂੰ ਆਖਰ 'ਚ ਫਾਇਦਾ ਮਿਲਿਆ ਅਤੇ ਉਸ ਨੇ ਜਿੱਤ ਦਰਜ ਕਰ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ।
ਦੀਪਿਕਾ ਨੂੰ ਸਭ ਤੋਂ ਪਹਿਲਾਂ ਪਹਿਚਾਣ 2014 ਦੀ ਰਾਸ਼ਟਰਮੰਡਲ ਖੇਡਾਂ ਕਾਰਨ ਮਿਲੀ ਸੀ। ਮਹਿਲਾ ਡਬਲ 'ਚ ਖੇਡਦੇ ਹਏ ਦੀਪਿਕਾ ਨੇ ਸੋਨ 'ਤੇ ਕਬਜਾ ਕੀਤਾ ਸੀ। ਇਸ ਤਰ੍ਹਾਂ 2014 'ਚ ਹੋਏ ਏਸ਼ੀਅਨ ਖੇਡਾਂ 'ਚ ਦੀਪਿਕਾ ਨੇ ਮਹਿਲਾ ਸਿੰਗਲ 'ਚ ਕਾਂਸੀ ਜਦਕਿ ਮਹਿਲਾ ਟੀਮ 'ਚ ਚਾਂਦੀ ਤਮਗਾ ਜਿੱਤਿਆ ਸੀ। ਇਸ ਤਰ੍ਹਾਂ ਅਪ੍ਰੈਲ ਮਹੀਨੇ 'ਚ ਹੋਏ ਰਾਸ਼ਟਰਮੰਡਲ ਕੇਡਾਂ ਦੇ ਮਹਿਲਾ ਡਬਲ 'ਚ ਚਾਂਦੀ ਜਦਕਿ ਮਿਕਸਡ ਡਬਲ 'ਚ ਚਾਂਦੀ ਤਮਗਾ ਜਿੱਤਿਆ ਸੀ।