ਏਸ਼ੀਅਨ ਗੇਮਸ 2018 : ਭਾਰਤੀ ਤੈਰਾਕ ਫਾਈਨਲ ਲਈ ਕੁਆਲੀਫਾਈ ਕਰਨ ''ਚ ਅਸਫਲ ਰਹੇ

Wednesday, Aug 22, 2018 - 11:09 AM (IST)

ਏਸ਼ੀਅਨ ਗੇਮਸ 2018 : ਭਾਰਤੀ ਤੈਰਾਕ ਫਾਈਨਲ ਲਈ ਕੁਆਲੀਫਾਈ ਕਰਨ ''ਚ ਅਸਫਲ ਰਹੇ

ਜਕਾਰਤਾ— ਭਾਰਤੀ ਤੈਰਾਕ ਸੰਦੀਪ ਸੇਜਵਾਲ, ਸਜਨ ਪ੍ਰਕਾਸ਼ ਅਤੇ ਅਵਿਨਾਸ਼ ਮਣੀ ਆਪਣੀ-ਆਪਣੀ ਹੀਟਸ 'ਚ ਚੋਟੀ 'ਤੇ ਰਹੇ ਪਰ ਇਸ ਦੇ ਬਾਵਜੂਦ ਉਹ ਅੱਜ ਇੱਥੇ ਏਸ਼ੀਆਈ ਖੇਡਾਂ ਦੀ ਤੈਰਾਕੀ ਦੇ ਫਾਈਨਲਸ ਦੇ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੇ। ਸੇਜਵਾਲ ਪੁਰਸ਼ਾਂ ਦੇ 100 ਮੀਟਰ ਬ੍ਰੈਸਟਸਟ੍ਰੋਕ 'ਚ 62.07 ਸਕਿੰਟ ਦਾ ਸਮਾਂ ਲੈ ਕੇ ਆਪਣੀ ਹੀਟ 'ਚ ਪਹਿਲੇ ਸਥਾਨ 'ਤੇ ਰਹੇ ਪਰ ਜੀ.ਬੀ.ਕੇ. ਤੈਰਾਕੀ ਕੇਂਦਰ 'ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਬਾਵਜੂਦ ਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੇ।  
PunjabKesari
ਇਸ ਤੋਂ ਪਹਿਲਾਂ ਸਜਨ ਪ੍ਰਕਾਸ਼ ਨੇ 100 ਮੀਟਰ ਬਟਰਫਲਾਈ 'ਚ 54.04 ਸਕਿੰਟ ਦਾ ਸਮਾਂ ਕੱਢਿਆ ਜਦਕਿ ਅਵਿਨਾਸ਼ ਮਣੀ ਨੇ ਦੋ ਤੈਰਾਕਾਂ ਦੀ ਹੀਟ 'ਚ ਸਾਊਦੀ ਅਰਬ ਦੇ ਬੁਅਰੀਸ਼ ਨੂੰ ਪਿੱਛੇ ਛੱਡਿਆ। ਮਣੀ ਨੇ 56.98 ਸਕਿੰਟ ਦਾ ਸਮਾਂ ਲਿਆ। ਪਰ ਇਹ ਦੋਵੇਂ ਭਾਰਤੀ ਤੈਰਾਕ ਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੇ।
PunjabKesari
ਪੁਰਸ਼ਾਂ ਦੀ ਚਾਰ ਗੁਣਾ 100 ਮੀਟਰ ਫਰੀਸਟਾਈਲ ਰਿਲੇ 'ਚ ਸੱਜਨ ਪ੍ਰਕਾਸ਼, ਵੀਰਧਵਲ ਖਾੜੇ, ਅੰਸ਼ੁਲ ਕੋਠਾਰੀ, ਆਰੋਨ ਡਿਸੂਜ਼ਾ ਦੀ ਭਾਰਤੀ ਟੀਮ ਤਿੰਨ ਮਿੰਟ 25.17 ਸਕਿੰਟ ਦੇ ਸਮੇਂ ਦੇ ਨਾਲ ਹੀਟ ਇਕ 
ਚ ਚੋਟੀ 'ਤੇ ਰਹੀ ਪਰ ਇਸ ਸਮੇਂ ਦੇ ਨਾਲ ਫਾਈਨਲ 'ਚ ਪਹੁੰਚਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਇਹ ਗੈਰ ਦਰਜਾ ਪ੍ਰਾਪਤ ਹੀਟ ਸੀ। ਅਜੇ ਦੋ ਹੀਟ ਹੋਣੀਆਂ ਬਾਕੀ ਹਨ ਜਿਸ ਤੋਂ ਬਾਅਦ ਫਾਈਨਲ 'ਚ ਪਹੁੰਚਣ ਵਾਲੀਆਂ ਟੀਮਾਂ ਦਾ ਐਲਾਨ ਹੋਵੇਗਾ।


Related News