ਆਪਣੇ ਮੁਕਾਬਲੇ ਨੂੰ ਪੂਰਾ ਨਾ ਕਰ ਸਕੀ ਰਾਖੀ ਹਲਧਰ
Saturday, Aug 25, 2018 - 09:17 AM (IST)
ਜਕਾਰਤਾ— ਭਾਰਤ ਦੀ ਰਾਖੀ ਹਲਦਰ ਨੇ ਏਸ਼ੀਆਈ ਖੇਡਾਂ 2018 ਦੀ ਵੇਟਲਿਫਟਿੰਗ ਪ੍ਰਤੀਯੋਗਿਤਾ 'ਚ ਮਹਿਲਾਵਾਂ ਦੇ ਭਾਰ ਵਰਗ 'ਚ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਆਪਣੇ ਮੁਕਾਬਲੇ ਨੂੰ ਪੂਰਾ ਨਹੀਂ ਕਰ ਸਕੀ। ਰਾਖੀ ਦੀਆਂ ਸਨੈਚ 'ਚ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਜਿਸ ਤੋਂ ਬਾਅਦ ਉਹ ਕਲੀਨ ਐਂਡ ਜਰਕ 'ਚ ਨਹੀਂ ਉਤਰ ਸਕੀ।
ਏਸ਼ੀਆਈ ਖੇਡਾਂ ਦੇ ਪੱਧਰ ਤਕ ਪਹੁੰਚੀ ਇਸ ਖਿਡਾਰਨ ਦਾ ਇਹ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਮੰਨਿਆ ਜਾਵੇਗਾ। ਇਸ ਮੁਕਾਬਲੇ 'ਚ ਉੱਤਰ ਕੋਰੀਆ ਨੇ ਸੋਨ ਅਤੇ ਚਾਂਦੀ ਅਤੇ ਥਾਈਲੈਂਡ ਨੇ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਪੁਰਸ਼ਾਂ ਦੇ 77 ਕਿਗ੍ਰਾ ਭਾਰ 'ਚ ਸਤੀਸ਼ ਸ਼ਿਵਾਲਿੰਗਮ ਕੁੱਲ 314 ਕਿਗ੍ਰਾ ਭਾਰ ਚੁੱਕ ਕੇ ਨਿਰਾਸ਼ਾਜਨਕ 10ਵੇਂ ਨੰਬਰ 'ਤੇ ਪਹੁੰਚੇ ਸਨ ਜਦਕਿ ਇਸੇ ਮੁਕਾਬਲੇ 'ਚ ਅਜੇ ਸਿੰਘ ਨੇ ਕੁੱਲ 327 ਕਿਗ੍ਰਾ ਭਾਰ ਚੁੱਕਿਆ ਅਤੇ ਪੰਜਵੇਂ ਸਥਾਨ 'ਤੇ ਰਹੇ।
