ਏਸ਼ੀਆਈ ਖੇਡਾਂ : ਦੇਵਤਾਲੇ-ਜੋਤੀ ਨੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ''ਚ ਜਿੱਤਿਆ ਸੋਨ ਤਮਗਾ

Wednesday, Oct 04, 2023 - 01:25 PM (IST)

ਏਸ਼ੀਆਈ ਖੇਡਾਂ : ਦੇਵਤਾਲੇ-ਜੋਤੀ ਨੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ''ਚ ਜਿੱਤਿਆ ਸੋਨ ਤਮਗਾ

ਸਪੋਰਟਸ ਡੈਸਕ : ਭਾਰਜ ਦੀ ਜੋਤੀ ਸੁਰੇਖਾ ਵੇਨਮ ਤੇ ਓਜਸ ਦੇਵਤਾਲੇ ਨੇ ਬੁੱਧਵਾਰ ਨੂੰ ਚੀਨ ਦੇ ਹਾਂਗਜ਼ੂ 'ਚ ਚੱਲ ਰਹੀਆਂ ਏਸ਼ੀਆਈ ਖੇਡਾਂ 2023 'ਚ ਤੀਰਅੰਦਾਜ਼ੀ ਦੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ 'ਚ ਗੋਲਡ ਮੈਡਲ ਜਿੱਤਿਆ। ਭਾਰਤੀ ਜੋੜੀ ਨੇ ਫੂਯਾਂਗ ਯਿਨਹੂ ਸਪੋਰਟਸ ਸੈਂਟਰ ਫਾਈਨਲ ਫੀਲਡ 'ਚ ਖੇਡੇ ਗਏ ਫਾਈਨਲ 'ਚ ਦੱਖਣੀ ਕੋਰੀਆ ਦੀ ਸੂ ਚਾਏਵੋਂ ਤੇ ਜੂ ਜਾਏਹੂੰ ਦੀ ਜੋੜੀ ਨੂੰ 159-158 ਦੇ ਸਕੋਰ ਨਾਲ ਹਰਾਇਆ। ਭਾਰਤ ਨੇ ਰੋਮਾਂਚਕ ਫਾਈਨਲ ਮੈਚ ਸਿਰਫ 1 ਅੰਕ ਦੇ ਫਰਕ ਨਾਲ ਜਿੱਤਿਆ।

ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ : ਕਬੱਡੀ 'ਚ ਭਾਰਤੀ ਪੁਰਸ਼ਾਂ ਦੀ ਅਜੇਤੂ ਮੁਹਿੰਮ ਜਾਰੀ, ਥਾਈਲੈਂਡ ਨੂੰ 63-26 ਨਾਲ ਦਿੱਤੀ ਕਰਾਰੀ ਮਾਤ

ਜ਼ਿਕਰਯੋਗ ਹੈ ਕਿ ਜੋਤੀ-ਓਜਸ ਨੇ ਭਾਰਤ ਲਈ 71ਵਾਂ ਮੈਡਲ ਜਿੱਤਿਆ ਹੈ। ਭਾਰਤ ਨੇ ਏਸ਼ੀਆਈ ਖੇਡਾਂ ਦੇ ਇਤਿਹਾਸ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ ਤੇ 71 ਤਗਮੇ ਜਿੱਤੇ, ਜਿਨ੍ਹਾਂ ਵਿਚ ਵਾਧਾ ਯਕੀਨੀ ਹੈ। ਇਸ ਤੋਂ ਪਹਿਲਾਂ ਭਾਰਤ ਨੇ 2018 ਜਕਾਰਤਾ ਏਸ਼ਿਆਈ ਖੇਡਾਂ 'ਚ 70 ਮੈਡਲ ਜਿੱਤੇ ਸਨ। ਭਾਰਤ ਨੇ ਤੀਰਅੰਦਾਜ਼ੀ ਰਾਹੀਂ ਆਪਣਾ 16ਵਾਂ ਗੋਲਡ ਮੈਡਲ ਹਾਸਲ ਕੀਤਾ। ਇਸ ਨਾਲ ਭਾਰਤ ਨੇ ਪਿਛਲੀਆਂ ਏਸ਼ੀਆਈ ਖੇਡਾਂ 'ਚ ਜਿੱਤੇ 16 ਗੋਲਡ ਮੈਡਲਾਂ ਦੀ ਬਰਾਬਰੀ ਵੀ ਕਰ ਲਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News